ਪ੍ਰਸ਼ਨ
ਪਾਪੀ ਦੀ ਪ੍ਰਾਰਥਨਾ ਕੀ ਹੈ?
ਉੱਤਰ
ਪਾਪੀ ਦੀ ਪ੍ਰਾਰਥਨਾ ਇੱਕ ਅਜਿਹੀ ਪ੍ਰਾਰਥਨਾ ਹੈ ਜਿਸਨੂੰ ਇੱਕ ਮਨੁੱਖ ਪਰਮੇਸ਼ੁਰ ਤੋਂ ਉਦੋਂ ਕਰਦਾ ਹੈ ਜਦੋਂ ਉਹ ਇਹ ਸਮਝ ਜਾਂਦਾ ਹੈ ਕਿ ਉਹ ਇਕ ਪਾਪੀ ਹੈ ਅਤੇ ਉਸਨੂੰ ਇੱਕ ਮੁੱਕਤੀਦਾਤਾ ਦੀ ਲੋੜ ਹੈ। ਪਾਪੀ ਦੀ ਪ੍ਰਾਰਥਨਾ ਨੂੰ ਕੇਵਲ ਕਹਿਣ ਨਾਲ ਇਹ ਸਿਰਫ ਖੁਦ ਵਿੱਚ ਕੁੱਝ ਪ੍ਰਾਪਤ ਨਹੀਂ ਕਰ ਸੱਕਦੀ ਹੈ। ਇੱਕ ਸੱਚੇ ਪਾਪੀ ਦੀ ਪ੍ਰਾਰਥਨਾ ਉਸਦੇ ਅਧਰਮ ਦੇ ਬਾਰੇ ਵਿੱਚ ਅਤੇ ਆਪਣੀ ਮੁੱਕਤੀ ਦੀ ਜ਼ਰੂਰਤ ਦੇ ਲਈ ਇੱਕ ਵਿਅਕਤੀ ਕੀ ਜਾਣਦਾ, ਸਮਝਦਾ ਅਤੇ ਵਿਸ਼ਵਾਸ ਕਰਦਾ ਹੈ, ਨੂੰ ਹੀ ਕੇਵਲ ਪੇਸ਼ ਕਰਦੀ ਹੈ।
ਪਾਪੀ ਦੀ ਪ੍ਰਾਰਥਨਾ ਦਾ ਦੂਜਾ ਪਹਲੂ ਇਹ ਜਾਣਨਾ ਹੈ ਕਿ ਪਰਮੇਸ਼ੁਰ ਨੇ ਸਾਡੀ ਗੁਆਚੀ ਹੋਈ ਅਤੇ ਪਾਪ ਭਰੀ ਸਥਿਤੀ ਦੇ ਉਪਾਅ ਦੇ ਲਈ ਕੀ ਕੀਤਾ ਹੈ। ਪਰਮੇਸ਼ੁਰ ਨੇ ਦੇਹ ਨੂੰ ਧਾਰਨ ਕੀਤਾ ਅਤੇ ਯਿਸੂ ਦੇ ਰੂਪ ਵਿੱਚ ਮਨੁੱਖ ਪ੍ਰਾਣੀ ਬਣ ਗਿਆ (ਯੂਹੰਨਾ 1:1,14)। ਯਿਸੂ ਨੇ ਸਾਨੂੰ ਪਰਮੇਸ਼ੁਰ ਦੇ ਬਾਰੇ ਵਿੱਚ ਸੱਚ ਦੀ ਸਿੱਖਿਆ ਦਿੱਤੀ ਅਤੇ ਪੂਰਨ ਰੂਪ ਵਿੱਚ ਧਰਮੀ ਅਤੇ ਪਾਪ ਰਹਿਤ ਜੀਵਨ ਜੀਉਂਣ ਦਿੱਤਾ (ਯੂਹੰਨਾ 8:46; 2 ਕੁਰੰਥੀਆਂ 5:2)।
ਯਿਸੂ ਤਦ ਸਾਡੇ ਸਥਾਨ ਤੇ ਸਲੀਬ ਉੱਤੇ, ਉਸ ਸਜਾ ਨੂੰ ਉੱਠਾਉਂਦਾ ਹੋਇਆ ਮਰ ਗਿਆ ਜਿਸ ਦੇ ਅਸੀਂ ਭਾਗੀ ਸੀ (ਰੋਮੀਆਂ 5:8) ਪਾਪ, ਮੌਤ ਅਤੇ ਨਰਕ ਦੇ ਉੱਤੇ ਜਿੱਤ ਨੂੰ ਸਾਬਿਤ ਕਰਦੇ ਹੋਏ ਯਿਸੂ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਇਨ੍ਹਾਂ ਸਭਨਾਂ ਦੇ ਕਾਰਨ, ਅਸੀਂ ਆਪਣੇ ਸਾਰੇ ਪਾਪਾਂ ਦੀ ਮਾਫੀ ਅਤੇ ਸਵਰਗ ਵਿੱਚ ਅਨੰਤ ਕਾਲ ਨਿਵਾਸ ਦੇ ਵਾਅਦੇ ਨੂੰ ਪ੍ਰਾਪਤ ਕਰ ਸੱਕਦੇ ਹਾਂ- ਜੇਕਰ ਅਸੀਂ ਆਪਣਾ ਵਿਸ਼ਵਾਸ ਯਿਸੂ ਮਸੀਹ ਵਿੱਚ ਰੱਖ ਦਿੰਦੇ ਹਾਂ। ਸਾਨੂੰ ਇਸ ਦੇ ਲਈ ਕੇਵਲ ਇਹ ਕਰਨਾ ਹੈ ਕਿ ਅਸੀਂ ਇਹ ਵਿਸ਼ਵਾਸ ਕਰੀਏ ਕਿ ਉਹ ਸਾਡੀ ਜਗ੍ਹਾ ਤੇ ਮਰ ਗਿਆ ਅਤੇ ਮੁਰਦਿਆਂ ਵਿੱਚੋਂ ਜੀ ਉੱਠਿਆ (ਰੋਮੀਆਂ10:9-10)। ਅਸੀਂ ਸਿਰਫ਼ ਕਿਰਪਾ ਤੋਂ, ਕੇਵਲ ਵਿਸ਼ਵਾਸ ਦੇ ਦੁਆਰਾ, ਕੇਵਲ ਯਿਸੂ ਮਸੀਹ ਵਿੱਚ ਹੀ ਮੁੱਕਤੀ ਨੂੰ ਪ੍ਰਾਪਤ ਕਰ ਸੱਕਦੇ ਹਾਂ ਅਫ਼ਸੀਆਂ 2:28 ਐਲਾਨ ਕਰਦੀ ਹੈ, ਕਿਉਂਕਿ ਵਿਸ਼ਵਾਸ ਦੇ ਦੁਆਰਾ ਕਿਰਪਾ ਤੋਂ ਹੀ ਤੁਹਾਡਾ ਮੁਕਤੀ ਹੋਈ ਹੈ –ਅਤੇ ਇਹ ਤੁਹਾਡੀ ਵੱਲੋਂ ਨਹੀਂ, ਸਗੋਂ ਪਰਮੇਸ਼ੁਰ ਦਾ ਦਾਨ ਹੈ।
ਪਾਪੀ ਦੀ ਪ੍ਰਾਰਥਨਾ ਨੂੰ ਕਰਨਾ ਪਰਮੇਸ਼ੁਰ ਨੂੰ ਇਹ ਐਲਾਨ ਕਰਨ ਦਾ ਅਸਾਨ ਤਰੀਕਾ ਹੈ ਕਿ ਤੁਸੀਂ ਆਪਣੀ ਮੁੱਕਤੀ ਦੇ ਲਈ ਯਿਸੂ ਮਸੀਹ ਉੱਤੇ ਨਿਰਭਰ ਹੋ ਰਹੇ ਹੋ। ਇੱਥੇ ਕੋਈ ਇਸ ਤਰਾਂ ਦਾ ਚਮਤਕਾਰ ਵਾਲਾ ਸ਼ਬਦ ਨਹੀਂ ਹੈ ਜਿਸ ਦਾ ਨਤੀਜਾ ਮੁੱਕਤੀ ਹੈ। ਕੇਵਲ ਯਿਸੂ ਦੀ ਮੌਤ ਅਤੇ ਜੀ ਉੱਠਣ ਵਿੱਚ ਵਿਸ਼ਵਾਸ ਹੀ ਹੈ ਜੋ ਸਾਨੂੰ ਮੁੱਕਤੀ ਦੇ ਸੱਕਦਾ ਹੈ। ਅਗਰ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇੱਕ ਪਾਪੀ ਹੋ ਅਤੇ ਤੁਹਾਨੂੰ ਯਿਸੂ ਮਸੀਹ ਦੇ ਦੁਆਰਾ ਮੁਕਤੀ ਦੀ ਲੋਡ਼ ਹੈ, ਤਾਂ ਇੱਥੇ ਇੱਕ ਪਾਪੀ ਦੀ ਪ੍ਰਾਰਥਨਾ ਦਿੱਤੀ ਗਈ ਹੈ ਜਿਹੜੀ ਤੁਸੀਂ ਆਪ ਪਰਮੇਸ਼ੁਰ ਅੱਗੇ ਕਰ ਸੱਕਦੇ ਹੋ: ਹੇ, ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਮੈਂ ਇੱਕ ਪਾਪੀ ਹਾਂ। ਮੈਂ ਜਾਣਦਾ ਹਾਂ ਕਿ ਮੈਂ ਮੇਰੇ ਪਾਪਾਂ ਦੇ ਨਤੀਜੇ ਨੂੰ ਪਾਉਣ ਦਾ ਭਾਗੀ ਹਾਂ। ਪਰ ਵਿਰ ਵੀ, ਯਿਸੂ ਮਸੀਹ ਵਿੱਚ ਇੱਕ ਮੁਕਤੀ ਦਾਤਾ ਦੇ ਰੂਪ ਵਿੱਚ ਭਰੋਸਾ ਕਰ ਰਿਹਾ ਹਾਂ। ਹੇ ਪ੍ਰਭੁ, ਮੈਨੂੰ ਮੁਕਤੀ ਦੇਣ ਅਤੇ ਮੈਨੂੰ ਮਾਫ਼ ਕਰਨ ਲਈ ਤੁਹਾਡਾ ਧੰਨਵਾਦ! ਆਮੀਨ!
ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ "ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ" ਵਾਲੇ ਬਟਨ ਨੂੰ ਦਬਾਓ।
English
ਪਾਪੀ ਦੀ ਪ੍ਰਾਰਥਨਾ ਕੀ ਹੈ?