settings icon
share icon
ਪ੍ਰਸ਼ਨ

ਤਮਾਕੂਨੋਸ਼ੀ ਪ੍ਰਤੀ ਮਸੀਹੀ ਨਜ਼ਰੀਆ ਕੀ ਹੈ? ਤਮਾਕੂਨੋਸ਼ੀ ਕਰਨਾ ਪਾਪ ਕਿਉਂ ਹੈ?

ਉੱਤਰ


ਬਾਈਬਲ ਤਮਾਕੂਨੋਸ਼ੀ ਬਾਰੇ ਸਿੱਧੇ ਤੌਰ ’ਤੇ ਕਦੀ ਬਿਆਨ ਨਹੀਂ ਕਰਦੀ ਹੈ। ਫਿਰ ਵੀ, ਇੱਥੇ ਕੁਝ ਸਿਧਾਂਤ ਹਨ, ਜਿਹੜੇ ਨਿਸ਼ਚਿਤ ਤੌਰ ’ਤੇ ਤਮਾਕੂਨੋਸ਼ੀ ਦੇ ਉੱਤੇ ਲਾਗੂ ਹੁੰਦੇ ਹਨ। ਸਭ ਤੋਂ ਪਹਿਲਾਂ, ਬਾਈਬਲ ਸਾਨੂੰ ਇਹ ਹੁਕਮ ਦਿੰਦੀ ਹੈ ਕਿ ਸਾਨੂੰ ਆਪਣੇ ਸਰੀਰਾਂ ਨੂੰ ਕਿਸੇ ਵੀ ਗੱਲ ਦੇ “ਅਧਿਕਾਰ” ਹੇਠ ਹੋਣ ਦਾ ਹੁਕਮ ਨਹੀਂ ਦੇਣਾ ਚਾਹੀਦਾ ਹੈ। ਮੇਰੇ “ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ¬ ¬- ਪਰੰਤੂ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ – ਪਰ ਮੈਂ ਕਿਸੇ ਵਸਤ ਦੇ ਅਧੀ ਨਹੀਂ ਹੋਵਾਂਗਾ” (1 ਕੁਰਿੰਥੀਆਂ 6:12)। ਤਮਾਕੂਨੋਸ਼ੀ ਮਨ੍ਹਾਂ ਨਾ ਕੀਤੀ ਜਾਣ ਵਾਲੀ ਇੱਕ ਤਾਕਤਵਰ ਆਦਤ ਹੈ। ਇਸੇ ਪ੍ਰਸੰਗ ਵਿੱਚ ਬਾਅਦ ਵਿੱਚ ਸਾਨੂੰ ਕਿਹਾ ਗਿਆ ਹੈ; “ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ, ਜਿਹੜੀ ਤੁਹਾਨੂੰ ਪਰਮੇਸ਼ੁਰ ਵਲੋਂ ਮਿਲੀ ਹੈ? ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ; ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ” (1 ਕੁਰਿੰਥੀਆਂ 6:19-20)। ਤਮਾਕੂਨੋਸ਼ੀ ਬਿਨ੍ਹਾਂ ਸ਼ੱਕ ਦੇ ਤੁਹਾਡੇ ਸਰੀਰ ਲਈ ਬਹੁਤ ਖਤਰਨਾਕ ਹੈ। ਤਮਾਕੂਨੋਸ਼ੀ ਕਰਨ ਨਾਲ ਫੇਫੜੇ ਅਤੇ ਦਿਲ ਦਾ ਨੁਕਸਾਨ ਹੋਣਾ ਤੈਅ ਕੀਤਾ ਗਿਆ ਹੈ।

ਕੀ ਤਮਾਕੂਨੋਸ਼ੀ ਕਰਨਾ “ਫਾਇਦੇਮੰਦ” ਮੰਨਿਆ ਜਾ ਸੱਕਦਾ ਹੈ (1 ਕੁਰਿੰਥੀਆਂ 6:12)? ਕੀ ਇਸ ਤਰ੍ਹਾਂ ਕਿਹਾ ਜਾ ਸੱਕਦਾ ਹੈ ਕਿ ਤਮਾਕੂਨੋਸ਼ੀ ਕਰਨਾ ਅਸਲ ਵਿੱਚ ਆਪਣੇ ਸਰੀਰ ਨਾਲ ਪਰਮੇਸ਼ੁਰ ਦੀ ਵੱਡਿਆਈ ਕਰਨਾ ਹੈ (1 ਕੁਰਿੰਥੀਆਂ 6:20)? ਕੀ ਪਰਮੇਸ਼ੁਰ ਇਮਾਨਦਾਰੀ ਨਾਲ ਪਰਮੇਸ਼ੁਰ ਦੀ ਵੱਡਿਆਈ ਦੇ ਲਈ ਤਮਾਕੂਨੋਸ਼ੀ ਕਰ ਸੱਕਦਾ ਹੈ (1 ਕੁਰਿੰਥੀਆਂ 10:31)? ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਇਨ੍ਹਾਂ ਤਿੰਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੀ ਗੂੰਜਦੀ ਹੋਈ ਅਵਾਜ਼ “ਨਹੀਂ” ਵਿੱਚ ਹੈ। ਸਿੱਟੇ ਵਜੋਂ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤਮਾਕੂਨੋਸ਼ੀ ਇੱਕ ਪਾਪ ਹੈ ਅਤੇ ਇਸ ਲਈ ਯਿਸੂ ਮਸੀਹ ਦੇ ਮੰਨਣ ਵਾਲੇ ਹੋਣ ਦੇ ਨਾਤੇ ਇਸ ਦਾ ਇਸਤੇਮਾਲ ਕਰਨਾ ਨਹੀਂ ਚਾਹੀਦਾ ਹੈ।

ਕੁਝ ਲੋਕ ਇਸ ਵਿਚਾਰ ਦੇ ਵਿਰੁੱਧ ਇਸ ਸੱਚ ਨੂੰ ਲੈ ਕੇ ਬਿਆਨ ਕਰਦੇ ਹੋਏ ਬਹਿਸ ਕਰਦੇ ਹਨ ਕਿ ਬਹੁਤ ਸਾਰੇ ਲੋਕ ਅਸੁਅਸਥ ਭੋਜਨ ਖਾਂਦੇ ਹਨ, ਜਿਹੜਾ ਕਿ ਸਿਰਫ਼ ਸਰੀਰ ਨੂੰ ਆਦਤ ਪਾਉਣ ਦੇ ਲਈ ਹੋਰ ਬੁਰਾ ਹੋ ਸੱਕਦਾ ਹੈ। ਉਦਾਹਰਣ ਵਜੋਂ, ਬਹੁਤ ਸਾਰੇ ਲੋਕ ਕੈਫੀਨ ਨਾਂ ਦੇ ਨਸ਼ੇ ਵਾਲੇ ਪਦਾਰਥ ਨੂੰ ਲੈਣ ਲਈ ਇੱਨੇ ਜ਼ਿਆਦਾ ਲਾਚਾਰ ਅਤੇ ਆਦੀ ਹੁੰਦੇ ਹਨ ਕਿ ਉਹ ਇਸ ਨੂੰ ਸਵੇਰੇ ਚਾਹ ਦੇ ਰੂਪ ਵਿੱਚ ਇੱਕ ਕੱਪ ਲੈਣ ਤੋਂ ਬਿਨ੍ਹਾਂ ਕੰਮ ਕਰਨ ਦੇ ਯੋਗ ਨਹੀਂ ਹੁੰਦੇ ਹਨ। ਜਦੋਂ ਕਿ ਇਹ ਸੱਚ ਹੈ, ਪਰ ਇਹ ਕਿਸ ਤਰੀਕੇ ਨਾਲ ਤਮਾਕੂਨੋਸ਼ੀ ਨੂੰ ਸਹੀ ਠਹਿਰਾਉਂਦਾ ਹੈ? ਸਾਡਾ ਸੁਝਾਅ ਇਹ ਹੈ ਕਿ ਮਸੀਹੀ ਲੋਕਾਂ ਨੂੰ ਪੇਟੂਪਨ ਅਤੇ ਜ਼ਿਆਦਾ ਅਸੁਅਸਥ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਹਾਂ, ਮਸੀਹੀ ਲੋਕ ਅਕਸਰ ਇੱਕ ਪਾਪ ਦੇ ਲਈ ਦੋਸ਼ ਲਾਉਣ ਅਤੇ ਕਿਸੇ ਹੋਰ ਪਾਪ ਦੇ ਲਈ ਦੋਸ਼ ਲਾਉਣ ਦੇ ਲਈ ਢੋਂਗੀ ਹੁੰਦੇ ਹਨ, ਪਰ, ਦੁਬਾਰਾ, ਇਹ ਕਿਸੇ ਵੀ ਤਰੀਕੇ ਨਾਲ ਤਮਾਕੂਨੋਸ਼ੀ ਨੂੰ ਪਰਮੇਸ਼ੁਰ ਦੇ ਲਈ ਮਾਣ ਦੇਣ ਲਈ ਸਹੀ ਨਹੀਂ ਠਹਿਰਦਾ ਹੈ।

ਤਮਾਕੂਨੋਸ਼ੀ ਦੇ ਇਸ ਨਜ਼ਰੀਏ ਦੇ ਵਿਰੁੱਧ ਇੱਕ ਹੋਰ ਵਿਚਾਰ ਹੈ ਕਿ ਬਹੁਤ ਸਾਰੇ ਧਰਮੀ ਲੋਕ ਤਮਾਕੂਨੋਸ਼ੀ ਕਰਦੇ ਸੀ, ਜਿਵੇਂ ਕਿ ਮਸ਼ਹੂਰ ਪ੍ਰਚਾਰਕ: ਸੀ. ਐਚ. ਸਪੱਰਜਨ, ਜਿਹੜਾ ਕਿ ਸਿਗਾਰ ਨੂੰ ਪੀਣ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਦੁਬਾਰਾ, ਅਸੀਂ ਇਹ ਵਿਸ਼ਵਾਸ ਨਹੀਂ ਕਰਦੇ ਹਾਂ ਕਿ ਇਹ ਦਲੀਲ ਕੁਝ ਜ਼ਿਆਦਾ ਮਾਇਨੇ ਰੱਖਦੀ ਹੈ। ਪਰ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਸਪੱਰਜਨ ਦਾ ਤਮਾਕੂਨੋਸ਼ੀ ਕਰਨਾ ਗਲ਼ਤ ਸੀ। ਕੀ ਉਹ ਇਸ ਦੀ ਬਜਾਏ ਇੱਕ ਧਰਮੀ ਮਨੁੱਖ ਅਤੇ ਪਰਮੇਸ਼ੁਰ ਦੇ ਵਚਨ ਨੂੰ ਲਾਜਵਾਬ ਤਰੀਕੇ ਨਾਲ ਸਿਖਾਉਣ ਵਾਲਾ ਸੀ। ਜੀ ਹਾਂ ਬਿਲਕੁੱਲ ਠੀਕ! ਕੀ ਇਹ ਉਸ ਦੇ ਸਾਰੇ ਕੰਮਾਂ ਅਤੇ ਆਦਤਾਂ ਨੂੰ ਪਰਮੇਸ਼ੁਰ ਦੇ ਸਨਮਾਨ ਦੇ ਲਈ ਸਹੀ ਠਹਿਰਾਉਂਦਾ ਹੈ? ਜਾਂ ਨਹੀਂ।

ਇਹ ਕਹਿੰਦੇ ਹੋਏ ਕਿ ਤਮਾਕੂਨੋਸ਼ੀ ਇੱਕ ਪਾਪ ਹੈ, ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਤਮਾਕੂਨੋਸ਼ੀ ਕਰਨ ਵਾਲੇ ਸਾਰੇ ਬੱਚ ਜਾਣਗੇ। ਯਿਸੂ ਮਸੀਹ ਦੇ ਬਹੁਤ ਸਾਰੇ ਸੱਚੇ ਵਿਸ਼ਵਾਸੀ ਜੋ ਤਮਾਕੂਨੋਸ਼ੀ ਕਰਦੇ ਹਨ। ਤਮਾਕੂਨੋਸ਼ੀ ਕਿਸੇ ਵੀ ਮਨੁੱਖ ਨੂੰ ਬਚਾਏ ਜਾਣ ਤੋਂ ਰੋਕਦਾ ਨਹੀਂ ਹੈ। ਅਤੇ ਨਾ ਹੀ ਇਹ ਕਿਸੇ ਮਨੁੱਖ ਨੂੰ ਉਸ ਦੀ ਮੁਕਤੀ ਗੁਆਉਣ ਦਾ ਕਾਰਨ ਬਣਦਾ ਹੈ। ਤਮਾਕੂਨੋਸ਼ੀ ਕਿਸੇ ਵੀ ਹੋਰ ਪਾਪ ਦੇ ਵਾਂਗੁ ਸਾਫ਼ ਕੀਤੇ ਜਾਣ ਤੋਂ ਘੱਟ ਨਹੀਂ ਹੈ, ਭਾਵੇਂ ਇੱਕ ਮਨੁੱਖ ਮਸੀਹੀ ਵਿਸ਼ਵਾਸੀ ਬਣ ਰਿਹਾ ਹੋਵੇ ਜਾਂ ਇੱਕ ਮਸੀਹੀ ਵਿਸ਼ਵਾਸੀ ਆਪਣੇ ਪਾਪਾਂ ਨੂੰ ਪਰਮੇਸ਼ੁਰ ਦੇ ਸਾਹਮਣੇ ਕਬੂਲ ਹੀ ਕਿਉਂ ਨਾ ਕਰੇ (1 ਯੂਹੰਨਾ 1:9)। ਠੀਕ ਉਸੇ ਤਰ੍ਹਾਂ, ਅਸੀਂ ਦ੍ਰਿੜਤਾ ਦੇ ਨਾਲ ਵਿਸ਼ਵਾਸ ਕਰਦੇ ਹਾਂ ਕਿ ਤਮਾਕੂਨੋਸ਼ੀ ਕਰਨਾ ਪਾਪ ਹੈ ਅਤੇ ਇਸ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਰਮੇਸ਼ੁਰ ਦੀ ਮਦਦ ਨਾਲ ਇਸ ਉੱਤੇ ਜਿੱਤ ਪਾਉਣੀ ਚਾਹੀਦੀ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਤਮਾਕੂਨੋਸ਼ੀ ਪ੍ਰਤੀ ਮਸੀਹੀ ਨਜ਼ਰੀਆ ਕੀ ਹੈ? ਤਮਾਕੂਨੋਸ਼ੀ ਕਰਨਾ ਪਾਪ ਕਿਉਂ ਹੈ?
© Copyright Got Questions Ministries