ਪ੍ਰਸ਼ਨ
ਉਤਪਤ 6:1-4 ਵਿੱਚ ਪਰਮੇਸ਼ੁਰ ਦੇ ਪੁੱਤਰ ਅਤੇ ਮਨੁੱਖ ਦੀਆਂ ਧੀਆਂ ਕੌਣ ਸਨ?
ਉੱਤਰ
ਉਤਪਤ 6:1-4 ਵਿੱਚ ਪਰਮੇਸ਼ੁਰ ਦੇ ਪੁੱਤਰ ਅਤੇ ਮਨੁੱਖ ਦੀਆਂ ਧੀਆਂ ਦਾ ਵਰਣਨ ਕਰਦਾ ਹੈ। ਪਰਮੇਸ਼ੁਰ ਦੇ ਪੁੱਤਰ ਕੌਣ ਸਨ ਅਤੇ ਕਿਉਂ ਉਨ੍ਹਾਂ ਦੀ ਔਲਾਦ ਜੋ ਮਨੁੱਖਾਂ ਦੀਆਂ ਧੀਆਂ ਤੋਂ ਪੈਦਾ ਹੋਏ ਉਨਾਂ ਨੂੰ ਦੇਉ ਜਾਤੀ (ਨਫੀਲੀ ਸ਼ਬਦ ਭਾਵ ਜੋ ਸ਼ਬਦ ਦਾ ਇਸ਼ਾਰਾ ਕਰਦਾ ਹੈ) ਤੋਂ ਮਿਲ ਕੇ ਬਣੇ ਹੋਣ ਦੇ ਬਾਰੇ ਵਿੱਚ ਕਈ ਪ੍ਰਕਾਰ ਦੇ ਸੁਝਾਉ ਹਨ।
ਪਰਮੇਸ਼ੁਰ ਦੇ ਪੁੱਤਰਾਂ ਦੇ ਬਾਰੇ ਵਿੱਚ ਤਿੰਨ ਮੁੱਖ ਵਿਚਾਰ ਹਨ। 1) ਉਹ ਡਿੱਗੇ ਹੋਏ ਸਵਰਗ ਦੂਤ ਸਨ, 2) ਉਹ ਤਾਕਤਵਰ ਮਨੁੱਖੀ ਸ਼ਾਸਕ ਸਨ, ਜਾਂ 3) ਉਹ ਸ਼ੇਥ ਦੇ ਧਰਮੀ ਵੰਸ਼ ਵਿੱਚੋਂ ਜਿਨ੍ਹਾਂ ਨੇ ਕੈਨ ਦੀ ਬੁਰੀ ਔਲਾਦ ਦੇ ਨਾਲ ਅੰਤਰ ਜਾਤੀ ਵਿਆਹ ਕੀਤਾ। ਪਹਿਲੇ ਸਿਧਾਂਤ ਨੂੰ ਇਹ ਸੱਚ ਜੋੜ ਦਿੰਦਾ ਹੈ ਕਿ ਪੁਰਾਣੇ ਨੇਮ “ਪਰਮੇਸ਼ੁਰ ਦੇ ਪੁੱਤਰ” ਵਾਕ ਵਿੱਚ ਸਭ ਤੋਂ ਜ਼ਿਆਦਾ ਸਵਰਗ ਦੂਤਾਂ ਦਾ ਹਮੇਸ਼ਾਂ ਦਾ (ਅੱਯੂਬ 1:6; 2:1; 38:7)। ਇਸ ਦੇ ਨਾਲ ਜੋ ਯਕੀਨੀ ਸਮੱਸਿਆ ਹੈ ਉਹ ਮੱਤੀ 22:30 ਵਿੱਚ ਮਿਲਦੀ ਹੈ, ਜਿਹੜੀ ਇਹ ਇਸ਼ਾਰਾ ਕਰਦੀ ਹੈ ਕਿ ਸਵਰਗੀ ਦੂਤ ਵਿਆਹ ਨਹੀਂ ਕਰਦੇ ਹਨ। ਬਾਈਬਲ ਸਾਨੂੰ ਇਸ ਉੱਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਦਿੰਦੀ ਕਿ ਸਵਰਗ ਦੂਤਾਂ ਦਾ ਵੀ ਕੋਈ ਲਿੰਗ ਹੁੰਦਾ ਹੈ ਜਾਂ ਉਹ ਬੱਚੇ ਪੈਦਾ ਕਰਨ ਦੇ ਯੋਗ ਹਨ। ਦੋ ਹੋਰ ਵਿਚਾਰ ਇਸ ਸਮੱਸਿਆ ਨੂੰ ਪੇਸ਼ ਨਹੀਂ ਕਰਦੇ ਹਨ।
ਦੂਜੀ ਅਤੇ ਤੀਜੇ ਵਿਚਾਰਾਂ ਨਾਲ ਕਮਜ਼ੋਰੀ ਇਹ ਹੈ ਕਿ ਉਹ ਸਾਫ਼ ਬਿਆਨ ਨਹੀਂ ਕਰਦੇ ਹਨ ਕਿ ਕਿਸੇ ਸਧਾਰਨ ਮਨੁੱਖ ਪੁਰਖ ਦਾ ਕਿਸੇ ਸਧਾਰਨ ਮਨੁੱਖ ਔਰਤ ਨਾਲ ਵਿਆਹ ਕਰਨ ਦੇ ਦੁਆਰਾ ਉਨ੍ਹਾਂ ਦੀਆਂ ਔਲਾਦਾਂ “ਦੇਉ” ਜਾਂ “ਸੂਰਬੀਰ ਜਾਂ ਪੁਰਾਣੇ ਸਮੇਂ ਦੇ ਨਾਇਕ” ਕਿਉਂ ਸਨ। ਇਸ ਤੋਂ ਇਲਾਵਾ, ਕਿਉਂ ਪਰਮੇਸ਼ੁਰ ਨੇ ਦੁਨਿਆਂ ਵਿੱਚ ਜਲ ਪਰਲੋ ਦਾ ਫੈਸਲਾ ਕੀਤਾ (ਉਤਪਤ 6:5-7)। ਜਦੋਂ ਪਰਮੇਸ਼ੁਰ ਨੇ ਤਾਕਤਵਰ ਮਨੁੱਖ ਪੁਰਖ ਜਾਂ, ਸੇਥ ਦੀ ਔਲਾਦ ਨੂੰ ਸਧਾਰਨ ਮਨੁੱਖ ਔਰਤਾਂ ਜਾਂ ਕੈਨ ਦੀ ਔਲਾਦ ਦੇ ਨਾਲ ਵਿਆਹ ਕਰਨ ਲਈ ਕਦੀ ਵੀ ਮਨ੍ਹਾਂ ਨਹੀਂ ਕੀਤਾ ਸੀ? ਉਤਪਤ 6:5-7 ਵਿੱਚ ਆਉਣ ਵਾਲਾ ਨਿਆਂ ਉਤਪਤ 6:1-4 ਵਿੱਚ ਜੋ ਕੁਝ ਹੋਇਆ ਉਸ ਨਾਲ ਸੰਬੰਧ ਰੱਖਦਾ ਹੈ। ਸਿਰਫ਼ ਡਿੱਗੇ ਹੋਏ ਦੂਤਾਂ ਦਾ ਮਨੁੱਖੀ ਔਰਤਾਂ ਨਾਲ ਅਸ਼ਲੀਲਤਾ, ਦੁਸ਼ਟ, ਅਨੈਤਿਕ ਵਿਆਹ ਇਸ ਸਖਤ ਨਿਆਂ ਨੂੰ ਠੀਕ ਠਹਿਰਾਉਂਦਾ ਹੈ।
ਜਿਵੇਂ ਪਹਿਲਾ ਧਿਆਨ ਦਿੱਤਾ ਹੈ, ਪਹਿਲੇ ਵਿਚਾਰ ਨਾਲ ਸਮੱਸਿਆ ਇਹ ਹੈ ਕਿ ਮੱਤੀ 22:30 ਘੋਸ਼ਣਾ ਕਰਦਾ ਹੈ ਕਿ, “ਕਿਉ ਜੋ ਕਿਆਮਤ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਬਲਕਣ ਸੁਰਗ ਵਿੱਚ ਦੂਤਾਂ ਵਰਗੇ ਹਨ”। ਕਿਸੇ ਵੀ ਤਰ੍ਹਾਂ ਮੂਲ ਪਾਠ ਨਹੀਂ ਕਹਿੰਦਾ ਹੈ “ਸਵਰਗ ਦੂਤ ਵਿਆਹ ਕਰਨ ਦੇ ਯੋਗ ਨਹੀਂ ਹਨ” ਬਲਕਿ, ਇਹ ਸਿਰਫ਼ ਇਹ ਇਸ਼ਾਰਾ ਕਰਦਾ ਹੈ ਕਿ ਸਵਰਗ ਦੂਤ ਵਿਆਹ ਨਹੀਂ ਕਰਦੇ ਹਨ। ਦੂਸਰਾ ਮੱਤੀ 22:30 “ਸਵਰਗ ਦੇ ਸਵਰਗ ਦੂਤਾਂ” ਦਾ ਹਵਾਲਾ ਦਿੰਦਾ ਹੈ। ਇਹ ਡਿੱਗੇ ਹੋਏ ਸਵਰਗ ਦੂਤਾਂ ਦਾ ਹਵਾਲਾ ਨਹੀਂ ਦਿੰਦਾ ਹੈ, ਜੋ ਪਰਮੇਸ਼ੁਰ ਦੀ ਸਿਰਜੀ ਗਈ ਬਿਵਸਥਾ ਦੀ ਪਰਵਾਹ ਨਾ ਕਰਦੇ ਅਤੇ ਪਰਮੇਸ਼ੁਰ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਲਈ ਕਿਰਿਆਸ਼ੀਲ ਰਹਿੰਦੇ ਹਨ। ਸੱਚਾਈ ਇਹ ਹੈ ਕਿ ਪਰਮੇਸ਼ੁਰ ਦੇ ਪਵਿੱਤਰ ਦੂਤ ਵਿਆਹ ਨਹੀਂ ਕਰਦੇ ਹਨ ਜਾਂ ਸਰੀਰਕ ਸੰਬੰਧ ਨਹੀਂ ਬਣਾਉਂਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼ੈਤਾਨ ਜਾਂ ਉਸ ਦੀਆਂ ਦੁਸ਼ਟ ਆਤਮਾਵਾਂ ਦੇ ਲਈ ਵੀ ਇਸ ਤਰ੍ਹਾਂ ਹੀ ਹੈ।
ਵਿਚਾਰ 1) ਸਭ ਤੋਂ ਸੰਭਵ ਵਿਚਾਰ ਹੈ। ਹਾਂ, ਇਹ ਕਹਿਣਾ ਬੜਾ ਦਿਲਚਸਪ “ਵਿਰੋਧ” ਹੈ ਕਿ ਸਵਰਗ ਦੂਤ ਅੰਗ ਰਹਿਤ ਹਨ ਅਤੇ ਫਿਰ ਇਹ ਕਹਿਣਾ ਕਿ “ਪਰਮੇਸ਼ੁਰ ਦੇ ਪੁੱਤ੍ਰ” ਡਿੱਗੇ ਹੋਏ ਸਵਰਗ ਦੂਤ ਸਨ ਜਿਨ੍ਹਾਂ ਨੇ ਮਨੁੱਖੀ ਔਰਤਾਂ ਨਾਲ ਬੱਚੇ ਪੈਦਾ ਕੀਤੇ। ਫਿਰ ਵੀ, ਸਵਰਗੀ ਆਤਮਿਕ ਪ੍ਰਾਣੀ ਹਨ (ਇਬਰਾਨੀਆਂ 1:14), ਉਹ ਮਨੁੱਖੀ ਸਰੀਰ ਵਿੱਚ, ਪ੍ਰਗਟ ਹੋ ਸੱਕਦੇ ਹਨ (ਮਰਕੁਸ 16:5)। ਸਦੋਮ ਅਤੇ ਗਮੁਰਾਹ ਦੇ ਮਨੁੱਖਾਂ ਨੇ ਜੋ ਦੇ ਸਵਰਗ ਦੂਤ ਲੂਤ ਕੋਲ ਆਏ ਸਨ ਉਨ੍ਹਾਂ ਨਾਲ ਸਰੀਰੀਕ ਸੰਬੰਧ ਚਾਹਿਆ ਸੀ (ਉਤਪਤ 19:1-5)। ਇਹ ਵਿਸ਼ਵਾਸ ਕਰਨ ਯੋਗ ਹੈ ਕਿ ਸਵਰਗ ਦੂਤ ਮਨੁੱਖੀ ਰੂਪ ਨੂੰ ਲੈਣ ਦੇ ਯੋਗ ਹਨ, ਇੱਥੋਂ ਤੱਕ ਕਿ ਮਨੁੱਖੀ ਕਾਮਵਾਸਨਾ ਦੁਆਰਾ ਅਤੇ ਮੁਮਕਿਨ ਹੈ ਕਿ ਔਲਾਦ ਪੈਦਾ ਕਰਨ ਦੀ ਨਕਲ ਵੀ ਕਰਨ ਯੋਗ ਹਨ। ਕਿਉਂ ਡਿੱਗੇ ਹੋਏ ਸਵਰਗ ਦੂਤ ਅਕਸਰ ਇਹ ਜ਼ਿਆਦਾ ਨਹੀਂ ਕਰਦੇ ਹਨ? ਇਹ ਇੰਝ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਡਿੱਗੇ ਹੋਏ ਸਵਰਗ ਦੂਤਾਂ ਨੂੰ ਕੈਦ ਕਰ ਲਿਆ ਹੈ ਜਿਨ੍ਹਾਂ ਨੇ ਇਹ ਬੁਰਾ ਪਾਪ ਕੀਤਾ ਸੀ, ਤਾਂ ਜੋ ਦੂਸਰੇ ਡਿੱਗੇ ਹੋਏ ਸਵਰਗ ਦੂਤ ਇਸ ਤਰ੍ਹਾਂ ਨਾ ਕਰਨ ( ਜਿਵੇਂ ਯਹੂਦਾ 6 ਵਿੱਚ ਵਰਣਨ ਕੀਤਾ ਗਿਆ ਹੈ)। ਪਹਿਲੇ ਇਬਰਾਨੀ ਤਜੁਰਬੇਕਾਰ ਅਤੇ ਐਪੌਕ੍ਰਿਫਾ ਅਤੇ ਸਿੱਖਿਆ ਗ੍ਰੰਥਕਾਰਾਂ ਦੀਆਂ ਲਿਖਤਾਂ ਸਹਿਮਤੀ ਨਾਲ ਇਹ ਵਿਚਾਰ ਪੇਸ਼ ਕਰਦੀਆਂ ਹਨ ਕਿ ਡਿੱਗੇ ਹੋਏ ਸਵਰਗ ਦੂਤ “ਪਰਮੇਸ਼ੁਰ ਦੇ ਪੁੱਤ੍ਰ” ਹਨ ਜੋ ਉਤਪਤ 6:1-4 ਵਿੱਚ ਦੱਸਿਆ ਗਿਆ ਹੈ। ਇਸ ਬਹਿਸ ਨੂੰ ਬਿਲਕੁਲ ਬੰਦ ਨਹੀਂ ਕਰਦਾ। ਫਿਰ ਵੀ, ਇਸ ਵਿਚਾਰ ਦੇ ਸੰਬੰਧ ਵਿੱਚ ਕਿ ਉਤਪਤ 6:1-4, ਡਿੱਗੇ ਹੋਏ ਸਵਰਗ ਦੂਤਾਂ ਦਾ ਮਨੁੱਖੀ ਔਰਤਾਂ ਨਾਲ ਸਰੀਰਕ ਸੰਬੰਧਾਂ ਨੂੰ ਬਣਾਉਣਾ ਮਜ਼ਬੂਤ ਪ੍ਰਸੰਗ ਅਨੁਸਾਰ, ਵਿਆਕਰਣ ਸੰਬੰਧੀ ਅਤੇ ਇਤਿਹਾਸਿਕ ਸੰਬੰਧ ਦੇ ਅਧਾਰ ਅਨੁਸਾਰ ਹੈ।
English
ਉਤਪਤ 6:1-4 ਵਿੱਚ ਪਰਮੇਸ਼ੁਰ ਦੇ ਪੁੱਤਰ ਅਤੇ ਮਨੁੱਖ ਦੀਆਂ ਧੀਆਂ ਕੌਣ ਸਨ?