ਪ੍ਰਸ਼ਨ
ਆਤਮਿਕ ਵਿਕਾਸ ਕੀ ਹੈ?
ਉੱਤਰ
ਆਤਮਿਕ ਵਿਕਾਸ ਯਿਸੂ ਮਸੀਹ ਵਾਂਗੂ ਜਿਆਦਾ ਤੋਂ ਜਿਆਦਾ ਬਣਨ ਦੀ ਕਿਰਿਆ ਹੈ। ਜਦੋਂ ਅਸੀਂ ਆਪਣੇ ਵਿਸ਼ਵਾਸ਼ ਨੂੰ ਯਿਸੂ ਮਸੀਹ ਵਿੱਚ ਰੱਖਦੇ ਹਾਂ, ਤਾਂ ਪਵਿੱਤਰ ਆਤਮਾ ਸਾਨੂੰ ਉਸ ਦੇ ਵਾਂਗੂ, ਉਸ ਦੇ ਸਰੂਪ ਦੀ ਸਮਾਨਤਾ ਵਿੱਚ ਲਿਆਉਣ ਦੇ ਕੰਮ ਨੂੰ ਸ਼ੁਰੂ ਕਰ ਦਿੰਦਾ ਹੈ। ਆਤਮਿਕ ਵਿਕਾਸ ਨੂੰ ਸ਼ਾਇਦ ਸਹੀ ਤਰੀਕੇ ਨਾਲ 2 ਪਤਰਸ 1:3-8 ਵਿੱਚ ਬਿਆਨ ਕੀਤਾ ਗਿਆ ਹੈ, ਜੋ ਸਾਨੂੰ ਇਹ ਦੱਸਦਾ ਹੈ ਕਿ ਪਰਮੇਸ਼ੁਰ ਸਮਰੱਥ ਰਾਹੀਂ ਸਾਡੇ ਕੋਲ ਭਗਤੀ ਵਾਲੇ ਜੀਵਨ ਨੂੰ ਬਤੀਤ ਕਰਨ ਦੇ ਲਈ “ਉਸ ਕੋਲ ਸਭ ਕੁਝ ਹੈ ਜਿਸਦੀ ਸਾਨੂੰ ਲੋੜ੍ਹ ਹੈ”, ਜੋ ਕਿ ਆਤਮਿਕ ਜੀਵਨ ਦਾ ਮਕਸਦ ਹੈ। ਧਿਆਨ ਦਿਓ ਕਿ ਸਾਨੂੰ ਜਿਸ ਦੀ ਲੋੜ੍ਹ ਹੈ ਉਹ “ਉਸ ਦੇ ਬਿਆਨ ਰਾਂਹੀ” ਆਉਂਦਾ ਹੈ, ਜੋ ਕਿ ਉਹ ਸਾਰੇ ਨੂੰ ਪਾਉਣ ਦੀ ਕੂੰਜੀ ਹੈ ਜਿਸ ਦੀ ਸਾਨੂੰ ਲੋੜ੍ਹ ਹੈ। ਸਾਡੇ ਵਿੱਚ ਉਸ ਦਾ ਗਿਆਨ ਉਸ ਦੇ ਵਚਨ ਤੋਂ ਮਿਲਦਾ ਹੈ, ਜਿਹੜਾ ਕਿ ਸਾਡੀ ਉੱਨਤੀ ਅਤੇ ਵਿਕਾਸ ਦੇ ਰਾਹੀਂ ਸਾਨੂੰ ਦਿੱਤਾ ਗਿਆ ਹੈ।
ਗਲਾਤੀਆਂ 5:19:23 ਵਿੱਚ ਦੋ ਲੜ੍ਹੀਆਂ ਦਿੱਤੀਆਂ ਗਈਆਂ ਹਨ। ਵਚਨ 19-21 ਦੀ ਲੜੀ ਵਿੱਚ “ਸਰੀਰ ਦੇ ਕੰਮਾਂ” ਦਾ ਬਿਆਨ ਕੀਤਾ ਹੈ। ਇਹ ਉਹ ਗੱਲਾਂ ਹਨ ਜਿਨ੍ਹਾਂ ਦੀ ਮੁਕਤੀ ਪਾਉਣ ਤੋਂ ਪਹਿਲਾਂ ਸਾਡੇ ਜੀਵਨ ਵਿੱਚ ਪਹਿਚਾਣ ਸੀ । ਸਰੀਰ ਦੇ ਕਈ ਅਜਿਹੇ ਕੰਮ ਹਨ ਜਿਨ੍ਹਾਂ ਨੂੰ ਅਸੀਂ ਕਬੂਲ ਕਰਨਾ ਹੈ, ਪਸ਼ਚਾਤਾਪ ਕਰਨਾ ਹੈ, ਅਤੇ ਪਰਮੇਸ਼ੁਰ ਦੀ ਮਦਦ ਨਾਲ, ਇਨ੍ਹਾਂ ਉੱਤੇ ਜਿੱਤ ਪਾਉਣੀ ਹੈ। ਜਦੋਂ ਅਸੀਂ ਆਤਮਿਕ ਵਿਕਾਸ ਦਾ ਤੁਜਰਬਾ ਕਰਦੇ ਹਾਂ ਜਦ “ਸਰੀਰ ਦੇ ਕੰਮ” ਸਾਡੇ ਜੀਵਨਾਂ ਵਿੱਚ ਘੱਟਦੇ ਚਲੇ ਜਾਂਦੇ ਹਨ। ਦੂਜੀ ਲੜ੍ਹੀ “ਆਤਮਾ ਦੇ ਫ਼ਲ” ਦੀ ਦਿੱਤੀ ਗਈ ਹੈ (ਆਇਤ 22-23)। ਇਹ ਉਹ ਹਨ ਜਿਨ੍ਹਾਂ ਦੀ ਹੁਣ ਸਾਡੇ ਜੀਵਨਾਂ ਵਿੱਚ ਪਹਿਚਾਣ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਅਸੀਂ ਯਿਸੂ ਮਸੀਹ ਵਿੱਚ ਮੁਕਤੀ ਦੇ ਲਈ ਤੁਜਰਬਾ ਕਰਦੇ ਹਾਂ। ਆਤਮਿਕ ਵਿਕਾਸ ਆਤਮਾ ਦੇ ਫ਼ਲ ਰਾਹੀਂ ਪਹਿਚਾਣਿਆ ਜਾਂਦੀ ਹੈ ਜੋ ਕਿ ਇੱਕ ਵਿਸ਼ਵਾਸ਼ੀ ਦੇ ਜੀਵਨ ਵਿੱਚ ਤੇਜ਼ੀ ਨਾਲ ਜ਼ਾਹਿਰ ਹੁੰਦਾ ਹੈ।
ਜਦੋਂ ਮੁਕਤੀ ਦੀ ਤਬਦੀਲੀ ਆਪਣੀ ਜਗ੍ਹਾ ਲੈਂਦੀ ਹੈ, ਤਦ ਆਤਮਿਕ ਵਿਕਾਸ ਸ਼ੁਰੂ ਹੋ ਜਾਂਦਾ ਹੈ। ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ (ਯੂਹੰਨਾ 14:16-17)। ਅਸੀਂ ਮਸੀਹ ਵਿੱਚ ਨਹੀਂ ਸ਼੍ਰਿਸ਼ਟੀ ਬਣ ਜਾਂਦੇ ਹਨ (2 ਕੁਰਿੰਥੀਆਂ 5:17)। ਪੁਰਾਣਾ ਮਨੁੱਖੀ ਰੂਪ ਨਵੇਂ ਨੂੰ ਜਗ੍ਹਾ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਹੜਾ ਕਿ ਮਸੀਹ ਦੇ ਵਰਗਾ ਮਨੁੱਖੀ ਸਰੂਪ ਹੈ (ਰੋਮੀਆਂ 6-7)। ਆਤਮਿਕ ਵਿਕਾਸ ਜੀਵਨ ਭਰ ਚੱਲਣ ਵਾਲਾ ਕੰਮ ਹੈ ਕਿ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਅਤੇ ਉਸ ਨੂੰ ਆਪਣੇ ਉੱਤੇ ਲਾਗੂ ਕਰਨ (2 ਤਿਮੋਥੀਉਸ 3:16-17) ਅਤੇ ਆਤਮਾ ਵਿੱਚ ਚੱਲਣ ਉੱਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਆਤਮਿਕ ਵਿਕਾਸ ਦੀ ਖੋਜ ਕਰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਵਿੱਚ ਅਗੇ ਵੱਧਣ ਦੀ ਇੱਛਾ ਰੱਖਦੇ ਹਾਂ। ਅਸੀਂ ਪਰਮੇਸ਼ੁਰ ਤੋਂ ਵਿਸ਼ਵਾਸ਼ ਦੇ ਵਿਕਾਸ ਦੇ ਲਈ ਅਤੇ ਉਸ ਨੂੰ ਜਾਣਨ ਲਈ ਮੰਗ ਕਰ ਸੱਕਦੇ ਹਾਂ। ਪਰਮੇਸ਼ੁਰ ਦੀਆਂ ਸਾਡੇ ਲਈ ਇੱਛਾਵਾਂ ਹਨ ਕਿ ਅਸੀਂ ਆਤਮਿਕ ਤੌਰ ਤੇ ਵਿਕਾਸ ਕਰੀਏ, ਅਤੇ ਉਹ ਨੂੰ ਸਾਨੂੰ ਆਤਮਿਕ ਵਿਕਾਸ ਲਈ ਸਭ ਕੁਝ ਦਿੰਦਾ ਹੈ ਜਿਸ ਦੀ ਸਾਨੂੰ ਲੋੜ੍ਹ ਹੈ। ਪਵਿੱਤਰ ਆਤਮਾ ਦੀ ਮਦਦ ਨਾਲ, ਅਸੀਂ ਪਾਪ ਉੱਤੇ ਜਿੱਤ ਪਾ ਸੱਕਦੇ ਹਾਂ ਅਤੇ ਤੇਜ਼ੀ ਨਾਲ ਮੁਕਤੀਦਾਤਾ, ਪ੍ਰਭੁ ਯਿਸੂ ਮਸੀਹ ਦੇ ਨਾਲ, ਅਸੀਂ ਪਾਪ ਉੱਤੇ ਜਿੱਤ ਪਾ ਸੱਕਦੇ ਹਾਂ, ਅਤੇ ਪ੍ਰਭੁ ਯਿਸੂ ਮਸੀਹ ਦੇ ਵਾਂਗੂ ਹੋਰ ਜਿਆਦਾ ਬਣ ਸੱਕਦੇ ਹਾਂ।
English
ਆਤਮਿਕ ਵਿਕਾਸ ਕੀ ਹੈ?