ਪ੍ਰਸ਼ਨ
ਆਤਮਿਕ ਲੜ੍ਹਾਈ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?
ਉੱਤਰ
ਜਦੋਂ ਗੱਲ਼ ਆਤਮਿਕ ਲੜ੍ਹਾਈ ਦੀ ਆਉਂਦੀ ਹੈ ਤਾਂ ਇੱਥੇ ਕੁਝ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ- ਜਿੰਨ੍ਹਾਂ ਉੱਤੇ ਜਾਂ ਤਾਂ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਜਾਂ ਘੱਟ। ਕੁਝ ਦੋਸ਼ ਲਾਉਂਦੇ ਹਨ ਕਿ ਹਰ ਇੱਕ ਪਾਪ, ਹਰੇਕ ਸੰਘਰਸ਼, ਅਤੇ ਹਰ ਇੱਕ ਸਮੱਸਿਆ ਦੁਸ਼ਟ ਆਤਮਾ ਦੀ ਹੈ ਜਿੰਨ੍ਹਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ। ਜਦੋਂ ਕਿ ਦੂਜੀ ਤਰ੍ਹਾਂ ਨਾਲ ਦੂਜੇ ਇਸ ਗੱਲ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਦੇ ਹਨ ਸੱਚਾਈ ਤਾਂ ਇਹ ਹੈ ਕਿ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਡੀ ਲੜ੍ਹਾਈ ਉਨ੍ਹਾਂ ਆਤਮਿਕ ਸ਼ਕਤੀਆਂ ਦੇ ਨਾਲ ਹੈ ਜੋ ਆਤਮਿਕ ਜਗ੍ਹਾਵਾਂ ’ਚ ਹਨ। ਆਤਮਿਕ ਲੜ੍ਹਾਈ ਵਿੱਚ ਕਾਮਯਾਬੀ ਦੀ ਕੁੰਜੀ ਬਾਈਬਲ ਮੁਤਾਬਿਕ ਸੰਤੁਲਨ ਨੂੰ ਪਾਉਣਾ ਹੈ। ਯਿਸੂ ਨੇ ਕਈ ਵਾਰੀ ਲੋਕਾਂ ਵਿੱਚੋਂ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਿਆ ਅਤੇ ਕਈ ਵਾਰੀ ਲੋਕਾਂ ਨੂੰ ਬਿਨ੍ਹਾਂ ਕਿਸੇ ਦੁਸ਼ਟ ਆਤਮਾ ਦੇ ਪ੍ਰਭਾਵ ਦਾ ਵਰਣਨ ਕਰਦੇ ਹੋਏ ਲੋਕਾਂ ਨੂੰ ਚੰਗਾ ਕੀਤਾ। ਸੰਤ ਪੌਲੁਸ ਨੇ ਮਸੀਹੀਆਂ ਨੂੰ ਖੁਦ ਪਾਪ ਦੇ ਵਿਰੁੱਧ ਲੜ੍ਹਾਈ ਲਈ (ਰੋਮੀਆਂ 6) ਅਤੇ ਅੰਤ ਸ਼ੈਤਾਨ ਦੇ ਵਿਰੁੱਧ ਲੜ੍ਹਾਈ ਛੇੜ੍ਹਨ (ਅਫ਼ਸੀਆਂ 6:10-18) ਦੀ ਸਿੱਖਿਆ ਦਿੱਤੀ ਹੈ।
ਅਫ਼ਸੀਆਂ 6:10-12 ਘੋਸ਼ਣਾ ਕਰਦੀ ਹੈ ਕਿ, “ਮੁੱਕਦੀ ਗੱਲ, ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜ੍ਹੇ ਹੋਵੋ! ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸਕੋ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਂਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ” ਇੱਹ ਮੂਲ ਪਾਠ ਸਾਨੂੰ ਕੁਝ ਜ਼ਰੂਰੀ ਸੱਚਾਈਆਂ ਦੀ ਸਿੱਖਿਆ ਦਿੰਦਾ ਹੈ: ਅਸੀਂ ਸਿਰਫ਼ ਪ੍ਰਭੁ ਦੀ ਸ਼ਕਤੀ ਵਿੱਚ ਹੀ ਬਲਵੰਤ ਹੋ ਸੱਕਦੇ ਹਾਂ, ਇਹ ਪਰਮੇਸ਼ੁਰ ਦਾ ਹੱਥਿਆਰ ਹੈ ਜੋ ਸਾਨੂੰ ਸੁਰੱਖਿਆ ਦਿੰਦਾ ਹੈ, ਅਤੇ ਸਾਡੀ ਇਹ ਲੜ੍ਹਾਈ ਇਸ ਦੁਨਿਆਂ ਦੀ ਦੁਸ਼ਟਤਾ ਦੀ ਆਤਮਿਕ ਸੈਨਾ ਦੇ ਵਿਰੁੱਧ ਹੈ।
ਅਫ਼ਸੀਆਂ 6:13-18 ਸਾਨੂੰ ਉਨ੍ਹਾਂ ਆਤਮਿਕ ਹਥਿਆਰਾਂ ਦਾ ਹਵਾਲਾ ਦਿੰਦਾ ਹੈ। ਅਸੀਂ ਸੱਚਾਈ ਨਾਲ ਆਪਣੀ ਕਮਰ ਕੱਸ ਕੇ, ਧਰਮ ਦੀ ਸੰਜੋ ਪਹਿਨ ਕੇ, ਮੇਲ ਦੀ ਖੁਸ਼ਖਬਰੀ, ਨਿਹਚਾ ਦੀ ਢਾਲ, ਮੁਕਤੀ ਦਾ ਟੋਪ, ਆਤਮਾ ਦੀ ਤਲਵਾਰ, ਅਤੇ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ ਦ੍ਰਿੜਤਾ ਨਾਲ ਖੜ੍ਹੇ ਰਹਿ ਸੱਕਦੇ ਹਾਂ। ਆਤਮਿਕ ਲੜ੍ਹਾਈ ਵਿੱਚ ਆਤਮਿਕ ਹੱਥਿਆਰਾਂ ਦੇ ਇਹ ਟੁਕੜੇ ਕੀ ਵਿਖਾਉਂਦੇ ਹਨ? ਸਾਨੂੰ ਸ਼ੈਤਾਨ ਦੇ ਝੂਠਾਂ ਦੇ ਵਿਰੁੱਧ ਸੱਚਾਈ ਦਾ ਇਸਤੇਮਾਲ ਕਰਨਾ ਹੈ। ਸਾਨੂੰ ਸੱਚਾਈ ਉੱਤੇ ਨਿਰਭਰ ਹੋਣਾ ਹੈ ਕਿ ਅਸੀਂ ਮਸੀਹ ਦੀ ਕੁਰਬਾਨੀ ਦੇ ਕਾਰਨ ਧਰਮੀ ਠਹਿਰਾਏ ਗਏ ਹਾਂ। ਸਾਨੂੰ ਖੁਸ਼ਖਬਰੀ ਸੁਣਾਉਣੀ ਹੈ ਭਾਵੇਂ ਕਿੰਨ੍ਹਾ ਹੀ ਜ਼ਿਆਦਾ ਵਿਰੋਧ ਕਿਉਂ ਨਾ ਸਾਨੂੰ ਸਹਿਣਾ ਪਵੇ। ਸਾਨੂੰ ਸਾਡੇ ਵਿਸ਼ਵਾਸ ਤੋਂ ਡੋਲਣਾ ਨਹੀਂ ਹੈ, ਭਾਵੇਂ ਸਾਡੇ ਉੱਥੇ ਕਿੰਨੇ ਹੀ ਤਾਕਤਵਰ ਹਮਲੇ ਕਿਉਂ ਨਾ ਕੀਤੇ ਜਾਣ। ਸਾਡੀ ਆਖਰੀ ਸੁਰੱਖਿਆ ਇਹੋ ਹੈ ਕਿ ਸਾਡੇ ਕੋਲ ਮੁਕਤੀ ਹੈ, ਇੱਕ ਅਜਿਹੀ ਸੁਰੱਖਿਆ ਹੈ ਜਿਸ ਨੂੰ ਕੋਈ ਆਤਮਿਕ ਤਾਕਤ ਸਾਡੇ ਕੋਲੋਂ ਖੋਹ ਨਹੀਂ ਸੱਕਦੀ ਹੈ। ਸਾਡਾ ਹਮਲਾ ਕਰਨ ਦਾ ਹੱਥਿਆਰ ਸਾਡੇ ਕੋਲ ਪਰਮੇਸ਼ੁਰ ਦਾ ਵਚਨ ਨਾ ਕਿ ਸਾਡੇ ਵਿਚਾਰ ਅਤੇ ਭਾਵਨਾਵਾਂ ਹਨ। ਅਤੇ ਸਾਨੂੰ ਸ਼ਕਤੀ ਅਤੇ ਪਵਿੱਤਰ ਆਤਮਾ ਦੀ ਮਰਜ਼ੀ ਅਨੁਸਾਰ ਕਰਨੀ ਹੈ।
ਯਿਸੂ ਮਸੀਹ ਹੀ ਆਤਮਿਕ ਲੜ੍ਹਾਈ ਦੇ ਲਈ ਅਜ਼ਮਾਇਸ਼ ਦੇ ਵਿਰੁੱਧ ਸਾਡੀ ਉਦਾਹਰਣ ਹੈ। ਧਿਆਨ ਦਿਓ ਕਿ ਯਿਸੂ ਨੇ ਕਿਸ ਤਰ੍ਹਾਂ ਸ਼ੈਤਾਨ ਦੇ ਸਿੱਧੇ ਹਮਲਿਆਂ ਦਾ ਸਾਹਮਣਾ ਕੀਤਾ ਜਦੋਂ ਜੰਗਲ ਵਿੱਚ ਸ਼ੈਤਾਨ ਦੁਆਰਾ ਉਸਦੀ ਅਜ਼ਮਾਇਸ਼ ਕੀਤੀ ਗਈ ਸੀ (ਮੱਤੀ 4:1-11)। ਹਰ ਇੱਕ ਅਜ਼ਮਾਇਸ਼ ਜਾ ਉੱਤਰ ਇਸ ਤਰ੍ਹਾਂ ਨਾਲ ਦਿੱਤਾ ਗਿਆ ਹੈ ਭਾਵ “ਇਸ ਤਰ੍ਹਾਂ ਲਿਖਿਆ” ਹੈ। ਯਿਸੂ ਜੀਉਂਦੇ ਪਰਮੇਸ਼ੁਰ ਦੇ ਵਚਨ ਨੂੰ ਜਾਣਦਾ ਸੀ ਜਿਹੜਾ ਕਿ ਦੁਸ਼ਟ ਆਤਮਾ ਦੀਆਂ ਅਜ਼ਮਾਇਸ਼ਾਂ ਦੇ ਵਿਰੁੱਧ ਸਭ ਤੋਂ ਤਾਕਤਵਰ ਹੱਥਿਆਰ ਹੈ। ਜੇ ਖੁਦ ਯਿਸੂ ਨੇ ਵਚਨ ਦਾ ਇਸਤੇਮਾਲ ਦੁਸ਼ਟ ਆਤਮਾ ਦੇ ਵਿਰੁੱਧ ਉਸ ਦਾ ਸਾਹਮਣਾ ਕਰਨਾ ਲਈ ਕੀਤਾ ਹੈ, ਤਾਂ ਸਾਨੂੰ ਉਸ ਨਾਲੋਂ ਘੱਟ ਇਸਤੇਮਾਲ ਕਰਨ ਦੀ ਹਿੰਮਤ ਕਿਸ ਤਰ੍ਹਾਂ ਹੋ ਸੱਕਦੀ ਹੈ? “ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ” (ਜ਼ਬੂਰਾਂ ਦੀ ਪੋਥੀ 119:11)।
ਆਤਮਿਕ ਲੜ੍ਹਾਈ ਦੇ ਤਰੀਕੇ ਦਾ ਸ਼ਬਦ ਜੋ ਚਿਤਾਵਨੀ ਨਾਲ ਸੰਬੰਧਿਤ ਹੈ। ਪਵਿੱਤਰ ਵਚਨ ਵਿੱਚ ਕਿਤੇ ਵੀ ਸਾਨੂੰ ਸਿੱਖਿਆ ਨੂੰ ਦਿੱਤੀ ਗਈ ਹੈ ਕਿ ਅਸੀਂ ਦੁਸ਼ਟ ਆਤਮਾਵਾਂ ਨੂੰ ਕੱਢੀਏ ਜਾਂ ਉਨ੍ਹਾਂ ਨਾਲ ਗੱਲ਼ ਕਰੀਏ। ਯਿਸੂ ਦਾ ਨਾਮ ਕੋਈ ਜਾਦੂਈ ਮੰਤਰ ਨਹੀਂ ਹੈ ਜੋ ਦੁਸ਼ਟ ਆਤਮਾਵਾਂ ਨੂੰ ਸਾਡੇ ਸਾਹਮਣੇ ਭੱਜਣ ਦਾ ਕਾਰਨ ਬਣਦਾ ਹੈ। ਸਕੇਵਾ ਦੇ ਸੱਤ ਪੁੱਤ੍ਰਾਂ ਦੀ ਇੱਕ ਉਦਾਹਰਣ ਹੈ ਕਿ ਉਸ ਵੇਲੇ ਕੀ ਹੁੰਦਾ ਹੈ ਜਦੋਂ ਲੋਕ ਉਸ ਅਧਿਕਾਰ ਨੂੰ ਮੰਨ ਲੈਂਦੇ ਹਨ ਜਿਹੜਾ ਉਨ੍ਹਾਂ ਨੂੰ ਦਿੱਤਾ ਗਿਆ ਹੈ (ਰਸੂਲਾਂ ਦੇ ਕਰਤੱਬ 19:13-16) ਇੱਥੋਂ ਤੱਕ ਮਹਾਂ ਸਵਰਗ ਦੂਤ ਮੀਕਾਏਲ ਸ਼ੈਤਾਨ ਨੂੰ ਆਪਣੀ ਤਾਕਤ ਨਾਲ ਝਿੜਕ ਸੱਕਿਆ ਪਰ ਉਸ ਨੇ ਕਿਹਾ, “ਪ੍ਰਭੁ ਤੈਨੂੰ ਝਿੜਕਦਾ ਹੈ!” (ਯਹੂਦਾ 1:9)। ਜਦੋਂ ਅਸੀਂ ਸ਼ੈਤਾਨ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਾਂ, ਤਾਂ ਅਸੀਂ ਜਿਵੇਂ ਹਵਾ ਨੇ ਪਿੱਛੇ ਭੱਜ ਭੱਜਣ ਦੇ ਜ਼ੋਖਮ ਨੂੰ ਲਿਆ ਉਸ ਤਰ੍ਹਾਂ ਕਰਦੇ ਹਾਂ (ਉਤਪਤ 3:1-7)। ਸਾਡਾ ਪੂਰਾ ਧਿਆਨ ਪਰਮੇਸ਼ੁਰ ਉੱਤੇ ਹੋਣਾ ਚਾਹੀਦਾ ਹੈ, ਨਾ ਕਿ ਦੁਸ਼ਟ ਆਤਮਾਵਾਂ ਉੱਤੇ; ਅਸੀਂ ਪਰਮੇਸ਼ੁਰ ਨਾਲ ਬੋਲਣਾ ਹੈ, ਨਾ ਕਿ ਦੁਸ਼ਟ ਆਤਮਾਵਾਂ ਨਾਲ।
ਸਾਰ ਵਿੱਚ, ਆਤਮਿਕ ਲੜ੍ਹਾਈ ਵਿੱਚ ਸਫ਼ਲਤਾ ਦੀਆਂ ਕੁੰਜੀਆਂ ਕਿਹੜ੍ਹੀਆਂ ਹਨ? ਸਾਨੂੰ ਪਰਮੇਸ਼ੁਰ ਦੀ ਸਮਰੱਥ ’ਤੇ ਭਰੋਸਾ ਰੱਖਣਾ ਹੈ, ਨਾ ਕਿ ਆਪਣੇ ਉੱਤੇ। ਸਾਨੂੰ ਪਰਮੇਸ਼ੁਰ ਦੇ ਸਾਰੇ ਹੱਥਿਆਰਾਂ ਨੂੰ ਪਹਿਨਣਾ ਹੈ। ਸਾਨੂੰ ਪਵਿੱਤਰ ਵਚਨ ਦੀ ਸਮਰੱਥ ਉੱਤੇ ਧਿਆਨ ਦੇਣਾ ਹੈ- ਪਰਮੇਸ਼ੁਰ ਦਾ ਵਚਨ ਹੀ ਆਤਮਾ ਦੀ ਤਲਵਾਰ ਹੈ। ਸਾਨੂੰ ਦ੍ਰਿੜਤਾ ਅਤੇ ਪਵਿੱਤਰਤਾਈ ਵਿੱਚ ਪ੍ਰਾਰਥਨਾ ਕਰਨੀ ਹੈ। ਸਾਨੂੰ ਦ੍ਰਿੜਤਾ ਨਾਲ ਖੜੇ ਹੋਣਾ ਹੈ (ਅਫ਼ਸੀਆਂ 6:13-14); ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰਨਾ ਹੈ; ਸਾਨੂੰ ਸ਼ੈਤਾਨ ਦੇ ਕੰਮਾਂ ਦਾ ਵਿਰੋਧ ਕਰਨਾ ਅਤੇ ਰੋਕਣਾ ਹੈ (ਯਾਕੂਬ 4:7), ਇਹ ਜਾਣਦੇ ਹੋਏ ਕਿ ਸੈਨਾਂ ਦਾ ਯਹੋਵਾਹ ਸਾਡਾ ਰਖਵਾਲਾ ਹੈ। “ਉਹੋ ਹੀ ਮੇਰੀ ਚੱਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ” (ਜ਼ਬੂਰਾਂ ਦੀ ਪੋਥੀ 62:2)।
English
ਆਤਮਿਕ ਲੜ੍ਹਾਈ ਦੇ ਬਾਰੇ ਬਾਈਬਲ ਕੀ ਕਹਿੰਦੀ ਹੈ?