ਪ੍ਰਸ਼ਨ
ਕਿਸੇ ਦੇ ਵਾਸਤੇ ਹੋਣ ਵਾਲਾ ਪ੍ਰਾਸ਼ਚਿਤ ਕੀ ਹੈ?
ਉੱਤਰ
ਕਿਸੇ ਦੇ ਵਾਸਤੇ ਭਾਵ ਦੂਜੇ ਲਈ ਹੋਣ ਵਾਲਾ ਪ੍ਰਾਸ਼ਚਿਤ ਯਿਸੂ ਮਸੀਹ ਨੂੰ ਪਾਪੀਆਂ ਲਈ ਇੱਕ ਪ੍ਰਤੀਨਿਧੀ ਦੇ ਰੂਪ ਵਜੋਂ ਮਾਰਿਆ ਜਾਣਾ ਇਸ਼ਾਰਾ ਕਰਦਾ ਹੈ। ਵਚਨ ਸਿਖਾਉਂਦਾ ਹੈ ਕਿ ਸਾਰੇ ਪਾਪੀ ਹਨ (ਰੋਮੀਆਂ 3:9-18,23)। ਸਾਡੇ ਗੁਨਾਹ ਦੀ ਸਜ਼ਾ ਮੌਤ ਹੈ। ਰੋਮੀਆਂ 6:23 ਵਿੱਚ ਅਸੀਂ ਪੜਦੇ ਹਾਂ, “ ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”
ਉਹ ਆਇਤ ਸਾਨੂੰ ਅਨੇਕਾਂ ਗੱਲ੍ਹਾਂ ਦੀ ਸਿੱਖਿਆ ਦਿੰਦੀ ਹੈ। ਮਸੀਹ ਤੋਂ ਬਿਨ੍ਹਾਂ, ਅਸੀਂ ਮਰਨ ਲਈ ਜਾਂਦੇ ਹਾਂ ਅਤੇ ਆਪਣੇ ਪਾਪਾਂ ਦੇ ਹਰਜਾਨੇ ਵਜੋਂ ਅਨੰਤ ਦੇ ਨਰਕ ਵਿੱਚ ਰਹਿੰਦੇ ਹਾਂ। ਵਚਨ ਵਿੱਚ ਮੌਤ ਦਾ ਇਸ਼ਾਰਾ “ਵੱਖਰੇਪਨ” ਤੋਂ ਹੈ। ਹਰ ਇੱਕ ਮਰ ਜਾਵੇਗਾ, ਪਰ ਕੁਝ ਸਵਰਗ ਵਿੱਚ ਸਦੀਪਕ ਕਾਲ ਦੇ ਲਈ ਪ੍ਰਭੁ ਨਾਲ ਜੀਉਂਣਗੇ, ਜਦ ਕਿ ਦੂਸਰੇ ਅਨੰਤ ਨਰਕ ਲਈ ਜੀਵਨ ਬਿਤਾਉਣ ਲਈ ਜੀਉਣਗੇ। ਇੱਥੇ ਮੌਤ ਨੂੰ ਨਰਕ ਵਿੱਚ ਜੀਵਨ ਦਾ ਇਸ਼ਾਰਾ ਕਰਕੇ ਦੱਸਿਆ ਗਿਆ ਹੈ। ਭਾਵੇਂ, ਦੂਸਰੀ ਗੱਲ ਇਹ ਆਇਤ ਸਾਨੂੰ ਸਿਖਾਉਂਦੀ ਹੈ ਕਿ ਯਿਸੂ ਮਸੀਹ ਦੇ ਦੁਆਰਾ ਸਦੀਪਕ ਜੀਉਂਣ ਮੌਜੂਦ ਹੈ। ਇਹ ਉਸ ਦਾ ਸਾਡੇ ਵਾਸਤੇ ਦਿੱਤਾ ਗਿਆ ਪ੍ਰਾਸ਼ਚਿਤ ਹੈ।
ਯਿਸੂ ਮਸੀਹ ਸਾਡੇ ਵਾਸਤੇ ਮਰਿਆ ਜਦੋਂ ਉਸ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ। ਅਸੀਂ ਤਾਂ ਉਸ ਸਲੀਬ ਉੱਤੇ ਚੜ੍ਹ ਕੇ ਮਰਨ ਦੇ ਹੱਕਦਾਰ ਸੀ ਕਿਉਂਕਿ ਅਸੀਂ ਉਹ ਹਾਂ ਜੋ ਆਪਣੇ ਜੀਵਨਾਂ ਨੂੰ ਪਾਪ ਵਿੱਚ ਗੁਜ਼ਾਰਦੇ ਹਾਂ। ਪਰ ਮਸੀਹ ਨੇ ਸਾਡੇ ਵਾਸਤੇ ਆਪਣੇ ਆਪ ਉਸ ਸਜ਼ਾ ਨੂੰ ਆਪਣੇ ਉੱਤੇ ਲੈ ਲਿਆ- ਉਸ ਨੇ ਸਾਡੇ ਵਾਸਤੇ ਆਪਣੇ ਆਪ ਨੂੰ ਰੱਖ ਦਿੱਤਾ ਜਿਸ ਦੇ ਅਸੀਂ ਸਹੀ ਵਿੱਚ ਹੱਕਦਾਰ ਸੀ ਉਸ ਨੂੰ ਚੁੱਕ ਲਿਆ “ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖਾਤਰ ਪਾਪ ਠਹਿਰਾਇਆ, ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ” (2 ਕੁਰਿੰਥੀਆਂ 5:21)।
“ਓਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਓਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ” (1 ਪਤਰਸ 2:24)। ਇੱਥੇ ਫਿਰ ਅਸੀਂ ਵੇਖਦੇ ਹਾਂ ਕਿ ਮਸੀਹ ਨੇ ਉਨ੍ਹਾਂ ਪਾਪਾਂ ਨੂੰ ਜੋ ਅਸੀਂ ਕੀਤੇ ਸਨ ਉਨ੍ਹਾਂ ਦਾ ਮੁੱਲ ਚੁਕਾਉਣ ਲਈ ਆਪਣੇ ਉੱਤੇ ਲੈ ਲਿਆ। ਬਾਅਦ ਵਿੱਚ ਕੁਝ ਇੱਕ ਆਇਤਾਂ ਨੂੰ ਅਸੀਂ ਪੜਦੇ ਹਾਂ, “ਕਿਉਂ ਜੋ ਮਸੀਹ ਨੇ ਭੀ ਇੱਕ ਵਾਰ ਪਾਪਾਂ ਦੇ ਪਿੱਛੇ ਦੁਖ ਝੱਲਿਆ ਅਰਥਾਤ ਧਰਮੀ ਨੇ ਕੁਧਰਮੀਆਂ ਲਈ ਭਈ ਉਹ ਸਾਨੂੰ ਪਰਮੇਸ਼ੁਰ ਦੇ ਕੋਲ ਪੁਚਾਵੇ। ਉਹ ਤਾਂ ਸਰੀਰ ਕਰਕੇ ਮਾਰਿਆ ਗਿਆ ਪਰ ਆਤਮਾ ਕਰਕੇ ਜਿਵਾਲਿਆ ਗਿਆ” (1 ਪਤਰਸ 3:18)। ਸਿਰਫ਼ ਇਹੋ ਆਇਤਾਂ ਹੀ ਸਾਨੂੰ ਨਹੀਂ ਸਿਖਾਉਂਦੀਆਂ ਜਿਹੜਾ ਕਿਸੇ ਵਾਸਤੇ ਜੋ ਮਸੀਹ ਨੇ ਸਾਡੇ ਲਈ ਕੀਤਾ, ਪਰ ਉਹ ਨਾਲ ਇਹ ਸਿਖਾਉਂਦੀਆਂ ਹਨ ਕਿ ਉਹ ਹੀ ਪ੍ਰਾਸ਼ਚਿਤ ਸੀ, ਇਸ ਤੋਂ ਭਾਵ ਕਿ ਉਸ ਨੇ ਪੂਰੀ ਤਰ੍ਹਾਂ ਮਨੁੱਖ ਦੇ ਪਾਪ ਦਾ ਮੁੱਲ ਚੁਕਾ ਦਿੱਤਾ।
ਇੱਕ ਹੋਰ ਵਚਨ ਜੋ ਕਿਸੇ ਦੇ ਪ੍ਰਾਸ਼ਚਿਤ ਕਰਨ ਦੇ ਬਾਰੇ ਗੱਲ ਕਰਦਾ ਹੈ ਉਹ ਯਸਾਯਾਹ 53:5 ਹੈ। ਇਹ ਆਇਤ ਮਸੀਹ ਦੇ ਆਉਣ ਬਾਰੇ ਗੱਲ ਕਰਦੀ ਹੈ ਜਿਸ ਨੇ ਸਾਡੇ ਪਾਪਾਂ ਦੇ ਵਾਸਤੇ ਸਲੀਬ ਉੱਤੇ ਮਰਨਾ ਸੀ। ਭਵਿੱਖਬਾਣੀ ਦੀ ਪੂਰੀ ਤਰ੍ਹਾਂ ਵਿਆਖਿਆ ਕੀਤੀ ਗਈ ਹੈ, ਅਤੇ ਉਸ ਦਾ ਸਲੀਬ ਉੱਤੇ ਚੜ੍ਹਣਾ ਠੀਕ ਉਸੇ ਤਰ੍ਹਾਂ ਸੀ ਜਿਵੇਂ ਪਹਿਲਾਂ ਬੋਲਿਆ ਗਿਆ ਸੀ “ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ।”, ਪ੍ਰਾਸ਼ਚਿਤ ਵਾਲੀ ਗੱਲ ਉੱਤੇ ਧਿਆਨ ਦਿਓ, ਇੱਕ ਵਾਰ ਫਿਰ ਅਸੀਂ ਵੇਖਦੇ ਹਾਂ ਕਿ ਮਸੀਹ ਨੇ ਸਾਡਾ ਮੁੱਲ ਚੁਕਾਇਆ।
ਅਸੀਂ ਤਾਂ ਸਿਰਫ਼ ਖੁਦ ਆਪਣੇ ਪਾਪ ਦਾ ਮੁੱਲ ਸਜ਼ਾ ਨੂੰ ਭੋਗਦੇ ਹੋਏ ਅਤੇ ਅਨੰਤ ਦੀ ਸਦਾ ਦੇ ਨਰਕ ਵਿੱਚ ਸੁੱਟੇ ਜਾਣ ਕਰਕੇ ਚੁਕਾ ਕਰ ਸੱਕਦੇ ਹਾਂ। ਪਰ ਪਰਮੇਸ਼ੁਰ ਦਾ ਪੁੱਤ੍ਰ, ਯਿਸੂ ਮਸੀਹ, ਸਾਡੇ ਪਾਪਾਂ ਦੇ ਮੁੱਲ ਨੂੰ ਚੁਕਾਉਣ ਦੇ ਲਈ ਇਸ ਧਰਤੀ ਉੱਤੇ ਆਇਆ। ਕਿਉਂਕਿ ਉਸ ਨੇ ਇਹ ਸਭ ਸਾਡੇ ਲਈ ਕੀਤਾ ਹੈ, ਸਾਡੇ ਕੋਲ ਹੁਣ ਮੌਕਾ ਹੈ ਕਿ ਸਾਡੇ ਪਾਪ ਹੀ ਸਿਰਫ਼ ਮਾਫ਼ ਨਾ ਕੀਤੇ ਜਾਣ, ਪਰ ਇਹ ਵੀ ਕਿ ਉਸ ਨਾਲ ਸਦੀਪਕ ਕਾਲ ਬਤੀਤ ਕਰੀਏ। ਇਸ ਨੂੰ ਕਰਨ ਲਈ ਸਾਨੂੰ ਯਕੀਨਨ ਆਪਣੇ ਵਿਸ਼ਾਵਾਸ ਨੂੰ ਜੋ ਮਸੀਹ ਨੇ ਸਲੀਬ ਉੱਤੇ ਸਾਡੇ ਲਈ ਰੱਖਣਾ ਹੈ। ਅਸੀਂ ਆਪਣੇ ਆਪ ਨੂੰ ਨਹੀਂ ਬਚਾ ਸੱਕਦੇ; ਸਾਨੂੰ ਕਿਸੇ ਪ੍ਰਤੀਨਿਧੀ ਦੀ ਲੋੜ੍ਹ ਹੈ ਜੋ ਸਾਡੀ ਜਗ੍ਹਾ ਲਵੇ। ਇਸੇ ਕਰਕੇ ਯਿਸੂ ਮਸੀਹ ਦੀ ਮੌਤ ਹੀ ਸਾਡੇ ਵਾਸਤੇ ਪ੍ਰਾਸ਼ਚਿਤ ਬਣ ਗਈ।
English
ਕਿਸੇ ਦੇ ਵਾਸਤੇ ਹੋਣ ਵਾਲਾ ਪ੍ਰਾਸ਼ਚਿਤ ਕੀ ਹੈ?