settings icon
share icon
ਪ੍ਰਸ਼ਨ

ਕਲੇਸ਼ ਕੀ ਹੈ? ਅਸੀਂ ਕਿਵੇਂ ਜਾਣ ਸੱਕਦੇ ਹਾਂ ਕਿ ਕਲੇਸ਼ ਸੱਤਾਂ ਸਾਲਾਂ ਦਾ ਹੀ ਹੋਵੇਗਾ?

ਉੱਤਰ


ਉੱਤਰ ਭਵਿੱਖ ਵਿੱਚ ਕਲੇਸ਼ ਸੱਤ ਸਾਲਾਂ ਦੀ ਮਿਆਦ ਦਾ ਸਮਾਂ ਹੈ ਜਦੋਂ ਪਰਮੇਸ਼ੁਰ ਆਪਣੇ ਅਨੁਸ਼ਾਸ਼ਨ ਦੇ ਕੰਮ ਨੂੰ ਇਸਰਾਏਲ ਦੇ ਪ੍ਰਤੀ ਪੂਰਾ ਕਰ ਲਵੇਗਾ ਅਤੇ ਉਹ ਇਸ ਗੈਰ ਵਿਸ਼ਵਾਸ਼ੀ ਸੰਸਾਰ ਦਾ ਨਿਆ ਕਰੇਗਾ। ਕਲੀਸਿਯਾ ਜੋ ਉਨ੍ਹਾਂ ਸਭਨਾਂ ਨਾਲ ਮਿਲ ਕੇ ਬਣੀ ਹੈ ਜਿਨ੍ਹਾਂ ਨੇ ਪ੍ਰਭੁ ਯਿਸੂ ਮਸੀਹ ਦੇ ਵਿਅਕਤੀਗਤ ਅਤੇ ਕੰਮਾਂ ਉੱਤੇ ਪਾਪ ਦੀ ਸਜ਼ਾ ਤੋਂ ਬਚਾਏ ਜਾਣ ਲਈ ਵਿਸ਼ਵਾਸ਼ ਕੀਤਾ, ਉਹ ਕਲੇਸ਼ ਦੌਰਾਨ ਮੌਜੂਦ ਨਹੀਂ ਹੋਣਗੇ। ਕਲੀਸਿਯਾ ਉਸ ਘਟਨਾ ਵਿੱਚ ਜਿਸ ਵਿੱਚ ਵਿਸ਼ਵਾਸ਼ੀ ਲੋਕ ਉੱਪਰ ਜਾਣਾ ਜਾਂ ਉੱਪਰ ਉਠਾਇਆ ਜਾਣਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਧਰਤੀ ਉੱਤੋਂ ਚੁੱਕ ਲਈ ਜਾਵੇਗੀ ( 1ਥੱਸਲੁਨੁਕੀਆਂ 4:13-18; 1 ਕੁਰੰਥੀਆ 15:51-53)। ਕਲੀਸਿਯਾ ਨੂੰ ਆਉਣ ਵਾਲੇ ਗੁੱਸੇ ਤੋਂ ਬਚਾਇਆ ਗਿਆ ਹੈ (1 ਥੱਸਲੁਨੁਕੀਆਂ 5:9) ਪੂਰੇ ਪਵਿੱਤ੍ਰ ਵਚਨ ਵਿੱਚ ਕਲੇਸ਼ ਦੇ ਸਮੇਂ ਦੇ ਹੋਰ ਨਾਵਾਂ ਦੇ ਵਚਨ ਵੀ ਮਿਲਦੇ ਹਨ ਕਿ ਜਿਵੇਂ ਕਿ ਪ੍ਰਭੁ ਦਾ ਦਿਨ ( ਯਸਾਯਾਹ 2:12; 13:6-9; ਯੋਏਲ 1:15; 2:1-31; 3:14; 1 ਥੱਸਲੁਨੁਕੀਆਂ 5:2); ਦੁੱਖ ਜਾਂ ਕਸ਼ਟ ਦਾ ਸਮਾਂ ( ਬਿਵਸਥਾਸਾਰ 4:30; ਸਫ਼ਨਯਾਹ 1:1); ਮਹਾਂ ਕਲੇਸ਼ ਜਿਸ ਨੂੰ ਸੱਤਾਂ ਸਾਲਾਂ ਦੇ ਸਮੇਂ ਦਾ ਸਭ ਤੋਂ ਜਿਆਦਾ ਖਤਰਨਾਕ ਕਲੇਸ਼ ਵਾਲਾ ਭਾਗ ਨੂੰ ਕਿਹਾ ਜਾਂਦਾ ਹੈ, ( ਮੱਤੀ 24:21); ਮੁਸ਼ਕਿਲ ਦਾ ਦਿਨ ਜਾਂ ਸਮਾਂ ; ( ਦਾਨੀਏਲ 12:1; ਸਫ਼ਨਯਾਹ 1:15); ਯਾਕੂਬ ਦੇ ਦੁੱਖ ਦਾ ਸਮਾਂ ( ਯਿਰਮਿਯਾਹ 30:7)।

ਕਲੇਸ਼ ਦੇ ਸਮੇਂ ਅਤੇ ਮਕਸਦ ਨੂੰ ਜਨਣ ਲਈ ਦਾਨੀਏਲ 9:24-27 ਨੂੰ ਸਮਝਣਾ ਜ਼ਰੂਰੀ ਹੈ। ਇਹ ਵਚਨ 70 ਹਫਤਿਆਂ ਦੇ ਬਾਰੇ ਗੱਲ ਕਰਦੇ ਹਨ ਜਿਨ੍ਹਾਂ ਨੂੰ “ਤੇਰੇ ਲੋਕਾਂ” ਦੇ ਵਿਰੁੱਧ ਨਿਯੁਕਤ ਕਰ ਦਿੱਤਾ ਹੈ। ਦਾਨੀਏਲ ਦੇ ਲੋਕ ਯਹੂਦੀ ਹਨ, ਜੋ ਇਸਰਾਏਲ ਦਾ ਦੇਸ਼ ਹੈ, ਅਤੇ ਦਾਨੀਏਲ 9:24 ਉਸ ਸਮੇਂ ਦੀ ਗੱਲ੍ਹ ਕਰਦਾ ਹੈ ਜਿਸ ਵਿੱਚ ਪਰਮੇਸ਼ੁਰ “ਸੱਤਰ ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤ੍ਰ ਸ਼ਹਿਰ ਲਈ ਠਹਿਰਾਏ ਗਏ ਹਨ ਭਈ ਉਸ ਸਮੇਂ ਵਿੱਚ ਉਹ “ਉਸ ਅਪਰਾਧ ਨੂੰ ਮੁਕਾਏ, ਅਤੇ ਪਾਪਾਂ ਦਾ ਅੰਤ ਕਰੇ, ਅਤੇ ਬੁਰਿਆਈ ਦਾ ਪਰਾਸਚਿਤ ਕਰੇ, ਅਤੇ ਸਦਾ ਦਾ ਧਰਮ ਲਿਆਵੇ, ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ ।” ਪਰਮੇਸ਼ੁਰ ਘੋਸ਼ਣਾ ਕਰਦਾ ਹੈ ਕਿ “ਸੱਤਰ ਸਾਤੇ” ਇਨ੍ਹਾਂ ਸਾਰਿਆਂ ਨੂੰ ਪੂਰਾ ਕਰੇਗਾ। ਇਹ 70 ਸੱਤ ਸਾਲ, ਜਾਂ 490 ਸਾਲ ਹਨ। (ਕੁਝ ਤਰਜੁਮੇ 70 ਹਫਤਿਆਂ ਨੂੰ ਸਾਲਾਂ ਦਾ ਹਵਾਲਾ ਦਿੰਦੇ ਹਨ), ਜਿਸ ਨੂੰ ਦਾਨੀਏਲ ਦੀ ਕਿਤਾਬ ਦੇ ਦੂਜੇ ਹਿੱਸੇ ਵਿੱਚ ਤਸਦੀਕ ਕੀਤਾ ਗਿਆ ਹੈ। 25 ਅਤੇ 26 ਵਚਨਾਂ ਵਿੱਚ, ਦਾਨੀਏਲ ਨੂੰ ਦੱਸਿਆ ਗਿਆ ਹੈ ਕਿ “ਸੱਤਰ ਦੇ ਸੱਤ ਅਤੇ ਬਾਹਠ ਸੱਤ” (ਕੁਲ 69), ਦੇ ਬਾਅਦ ਮਸੀਹਾ ਮਾਰਿਆ ਜਾਵੇਗਾ ਜਿਹੜਾ ਯਰੂਸ਼ਲਮ ਨੂੰ ਮੁੜ ਬਣਾਉਣ ਦੀ ਆਗਿਆ ਨਿਕਲਣ ਤੋਂ ਸ਼ੁਰੂ ਹੋਵੇਗਾ। ਦੂਜੇ ਸ਼ਬਦਾਂ ਵਿੱਚ, ਯਰੂਸ਼ਲਮ ਨੂੰ ਮੁੜ ਬਣਾਉਣ ਦੀ ਆਗਿਆ ਨਿਕਲਣ ਤੋਂ 69 ਸਾਲ 483 ਸਾਲ ਬਾਅਦ, ਮਸੀਹਾ ਨੂੰ ਮਾਰਿਆ ਜਾਵੇਗਾ। ਬਾਈਬਲ ਦੇ ਇਤਿਹਾਸਕਾਰ ਇਹ ਤਸਦੀਕ ਕਰਦੇ ਹਨ ਕਿ ਯਰੂਸ਼ਲਮ ਨੂੰ ਮੁੜ ਬਣਾਉਣ ਦਾ ਆਗਿਆ ਨਿਕਲਣ ਤੋਂ ਲੈ ਕੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਏ ਜਾਣ ਦੇ ਸਮੇਂ ਤੱਕ 483 ਸਾਲ ਹੋਏ ਹਨ। ਜਿਆਦਾਤਰ ਮਸੀਹੀ ਗਿਆਨੀਆਂ ਦੇ ਯੁੱਗ ਵਿਗਿਆਨ ( ਭਵਿੱਖ ਦੀਆਂ ਗੱਲਾਂ/ਘਟਨਾਵਾਂ) ਦੇ ਬਾਰੇ ਭਾਵੇਂ ਕਿਹੋ ਜਿਹੇ ਵਿਚਾਰ ਵੀ ਕਿਉਂ ਨਾ ਹੋਣ, ਦਾਨੀਏਲ ਦੇ ਬਾਰੇ ਉਨ੍ਹਾਂ ਦੇ ਵਿਚਾਰ ਕੁਝ ਵੀ ਕਿਉਂ ਨਾ ਹੋਣ, ਦਾਨੀਏਲ 70 ਸਾਤਿਆਂ ਨੂੰ ਜਿਵੇਂ ਉੱਪਰ ਦਿੱਤਾ ਹੈ ਉਸ ਤਰ੍ਹਾਂ ਹੀ ਸਮਝਦੇ ਹਨ।

ਯਰੂਸ਼ਲਮ ਨੂੰ ਮੁੜ ਬਣਾਉਣ ਦੀ ਆਗਿਆ ਨਿਕਲਣ ਤੋਂ ਲੈ ਕੇ ਮਸੀਹ ਨੂੰ ਸਾਰੇ ਜਾਣ ਤੱਕ 483 ਸਾਲ ਲੰਘ ਚੁੱਕੇ ਹਨ, ਦਾਨੀਏਲ 9:24 ਦੇ ਮੁਤਾਬਿਕ ਇਸ ਤਰ੍ਹਾਂ ਦੇ ਸੱਥ ਸਾਲਾਂ ਦਾ ਸਮਾਂ ਪੂਰਾ ਹੋਣਾ ਅਜੇ ਬਚਿਆ ਪਿਆ ਹੈ। ਜਿਸ ਵਿੱਚ; “ ਉਸ ਅਪਰਾਧ ਨੂੰ ਮੁਕਾਏ, ਅਤੇ ਪਾਪਾਂ ਦਾ ਅੰਤ ਕਰੇ, ਅਤੇ ਬੁਰਿਆਈ ਦਾ ਪਰਾਸਚਿਤ ਕਰੇ, ਅਤੇ ਸਦਾ ਦਾ ਧਰਮ ਲਿਆਵੇ, ਅਤੇ ਦਰਿਸ਼ਟ ਅਰ ਅਗੰਮ ਵਾਕ ਉੱਤੇ ਮੋਹਰ ਲਾਵੇ ਅਤੇ ਅੱਤ ਪਵਿੱਤ੍ਰ ਨੂੰ ਮਸਹ ਕਰੇ ।” ਇਹ ਆਖਰੀ ਸੱਤਾਂ ਸਾਲਾਂ ਦੇ ਸਮੇਂ ਨੂੰ ਕਲੇਸ਼ ਦੇ ਸਮੇਂ ਨਾਲ ਜਾਣਿਆਂ ਜਾਂਦਾ ਹੈ- ਇਹ ਉਹ ਸਮਾਂ ਹੈ ਜਦੋਂ ਪਰਮੇਸ਼ੁਰ ਇਸਰਾਏਲ ਦੇ ਪਾਪਾਂ ਦਾ ਨਿਆਂ ਪੂਰਾ ਕਰੇਗਾ।

ਦਾਨੀਏਲ 9:27 ਸੱਤਾਂ ਸਾਲਾਂ ਦੇ ਕਲੇਸ਼ ਦੀਆਂ ਕੁਝ ਖਾਸ ਗੱਲਾਂ ਨੂੰ ਪ੍ਰਗਟ ਕਰਦਾ ਹੈ: “ਅਤੇ ਉਹ ਬਹੁਤਿਆਂ ਦੇ ਨਾਲ ਇੱਕ ‘ਸਾਤੇ’ ਲਈ ਪੱਕਾ ਨੇਮ ਬੰਨ੍ਹੇਗਾ। ਅਤੇ ’ਸਾਤੇ’ ਦੇ ਵਿਚਕਾਰ ਉਹ ਬਲੀਆਂ ਅਰ ਭੇਟਾਂ ਨੂੰ ਮੁਕਾ ਦੇਵੇਗਾ। ਅਤੇ ਘਿਣਾਉਣੀਆਂ ਵਸਤਾਂ ਦੇ ਪਰ ਉੱਤੇ ਇੱਕ ਆਵੇਗਾ ਜੋ ਉਜਾੜਦਾ ਹੈ, ਅਤੇ ਪੂਰੇ ਅਰ ਠਹਿਰਾਏ ਹੋਏ ਅੰਤ ਤੀਕਰ ਕ੍ਰੋਧ ਉੱਜੜੇ ਹੋਇਆਂ ਉੱਤੇ ਪਾਇਆ ਜਾਏਗਾ।” ਇਹ ਵਿਅਕਤੀ ਜਿਸ ਬਾਰੇ ਵਚਨ ਗੱਲ ਕਰਦਾ ਹੈ ਉਹ ਵਿਅਕਤੀ ਹੈ ਜਿਸ ਨੂੰ ਯਿਸੂ “ਉਜਾੜਨ ਵਾਲੀ ਘਿਣਾਉਣੀ ਚੀਜ਼” ਕਹਿੰਦਾ ਹੈ (ਮੱਤੀ 24:15) ਅਤੇ ਪ੍ਰਕਾਸ਼ ਦੀ ਪੋਥੀ 13 ਵਿੱਚ ਉਸ ਨੂੰ “ਪਸ਼ੂ” ਕਿਹਾ ਗਿਆ ਹੈ। ਦਾਨੀਏਲ 9:27 ਕਹਿੰਦਾ ਹੈ ਕਿ ਪਸ਼ੂ ਸੱਤਾਂ ਸਾਲਾਂ ਦਾ ਨੇਮ ਬੰਨ੍ਹੇਗਾ, ਪਰ ਇਸ ਹਫ਼ਤੇ ਦੇ ਅੱਧ ਵਿੱਚ ਹੀ ( 3 ½ ਸਾਲਾਂ ਦੇ ਕਲੇਸ਼ ਅੰਦਰ ) ਉਸ ਨੂੰ ਤੋੜ ਦੇਵੇਗਾ , ਅਤੇ ਭੇਟਾਂ ਨੂੰ ਬੰਦ ਕਰੇਗਾ। ਪ੍ਰਕਾਸ਼ ਦੀ ਪੋਥੀ 13 ਬਿਆਨ ਕਰਦਾ ਹੈ ਕਿ ਪਸ਼ੂ ਆਪਣੀ ਇੱਕ ਮੂਰਤੀ ਮੰਦਿਰ ਵਿੱਚ ਖੜ੍ਹੀ ਕਰੇਗਾ ਅਤੇ ਦੁਨਿਆਂ ਨੂੰ ਉਸ ਦੀ ਪੂਜਾ ਕਰਨ ਲਈ ਮਜ਼ਬੂਰ ਕਰੇਗਾ। ਪ੍ਰਕਾਸ਼ ਦੀ ਪੋਥੀ 13:5 ਇਹ ਕਹਿੰਦਾ ਹੈ ਕਿ ਇਸ ਤਰ੍ਹਾਂ 42 ਮਹੀਨਿਆਂ ਤੱਕ ਚੱਲੇਗਾ, ਜਿਹੜੇ 3 ½ ਸਾਲ ਹਨ । ਜਦੋਂ ਕਿ ਦਾਨੀਏਲ 9:27 ਵਿੱਚ ਕਹਿੰਦਾ ਹੈ ਕਿ ਇਹ ਇਸ ਹਫ਼ਤੇ ਦੇ ਅੱਧ ਵਿੱਚ ਹੋਵੇਗਾ, ਪ੍ਰਕਾਸ਼ ਦੀ ਪੋਥੀ 13:5 ਕਹਿੰਦਾ ਹੈ ਕਿ ਇਹ ਪਸ਼ੂ 42 ਮਹੀਨਿਆਂ ਤੱਕ ਇਸ ਤਰ੍ਹਾਂ ਕਰੇਗਾ, ਇਹ ਵੇਖਣਾ ਅਸਾਨ ਹੈ ਕਿ ਇਸ ਸਮੇਂ ਦੀ ਕੁੱਲ ਮਿਆਦ 84 ਮਹੀਨੇ ਜਾਂ ਸੱਤ ਸਾਲ ਹਨ। ਦਾਨੀਏਲ 7:25 ਨੂੰ ਵੀ ਵੇਖੋ, ਇੱਥੇ ਸਾਢੇ ਤਿੰਨ ਸਾਲ (3 ½ ਸਾਲ) “ਮਹਾਂਕਲੇਸ਼ ਦੇ ਸਮੇ” ਦੇ ਬਾਰੇ ਵਿੱਚ ਹਨ, ਇਹ ਕਲੇਸ਼ ਦਾ ਆਖਰੀ ਅੱਧਾ ਹਿੱਸਾ ਹੈ ਜਦੋਂ ਪਸ਼ੂ ਪੂਰੀ ਤਾਕਤ ਵਿੱਚ ਹੋਵੇਗਾ।

ਕਲੇਸ਼ ਦੇ ਬਾਰੇ ਹੋਰ ਹਵਾਲਿਆਂ ਲਈ, ਪ੍ਰਕਾਸ਼ ਦੀ ਪੋਥੀ 11:2-3 ਨੂੰ ਦੇਖੋ, ਜੋ 1260 ਦਿਨ੍ਹਾਂ ਅਤੇ 42 ਮਹੀਨਿਆਂ, ਦੀ ਗੱਲ ਕਰਦਾ ਹੈ, ਅਤੇ ਦਾਨੀਏਲ 12:11-12, ਜਿਹੜਾ 1290 ਦਿਨ੍ਹਾਂ ਅਤੇ 1335 ਦਿਨਾਂ ਦੀ ਗੱਲ੍ਹ ਕਰਦਾ ਹੈ। ਇਹ ਦਿਨ ਕਲੇਸ਼ ਦੇ ਸਮੇਂ ਦੇ ਵਿਚਕਾਰਲੇ ਚਿੰਨ ਨੂੰ ਵਿਖਾਉਂਦੇ ਹਨ। ਦਾਨੀਏਲ 12 ਵਿੱਚ ਵਾਧੂ ਦਿਨ ਵੀ ਸ਼ਾਮਲ ਹੋ ਸੱਕਦੇ ਹਨ ਅਤੇ ਅੰਤ ਦੇ ਸਮੇਂ ਵਿੱਚ ਕੌਮਾਂ ਦੇ ਨਿਆਂ ਦਾ ਸਮਾਂ( ਮੱਤੀ 25:31-46) ਅਤੇ ਮਸੀਹ ਦੇ ਹਜ਼ਾਰ ਸਾਲ ਦੀ ਸਥਾਪਨਾ ਦਾ ਸਮੇਂ ( ਪ੍ਰਕਾਸ਼ ਦੀ ਪੋਥੀ 20:4-6) ਵੀ ਸ਼ਾਮਲ ਹੈ।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕਲੇਸ਼ ਕੀ ਹੈ? ਅਸੀਂ ਕਿਵੇਂ ਜਾਣ ਸੱਕਦੇ ਹਾਂ ਕਿ ਕਲੇਸ਼ ਸੱਤਾਂ ਸਾਲਾਂ ਦਾ ਹੀ ਹੋਵੇਗਾ?
© Copyright Got Questions Ministries