settings icon
share icon
ਪ੍ਰਸ਼ਨ

ਕੀ ਅੱਜ ਵੀ ਪਰਮੇਸ਼ੁਰ ਲੋਕਾਂ ਨੂੰ ਦਰਸ਼ਣ ਦਿੰਦਾ ਹੈ? ਕੀ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਮਸੀਹੀ ਤਜਰਬੇ ਦੇ ਇੱਕ ਹਿੱਸੇ ਦੇ ਰੂਪ ਵਿੱਚ ਦਰਸ਼ਣਾਂ ਦੀ ਆਸ ਕਰਨ?

ਉੱਤਰ


ਕੀ ਪਰਮੇਸ਼ੁਰ ਅੱਜ ਵੀ ਲੋਕਾਂ ਨੂੰ ਦਰਸ਼ਣ ਦੇ ਸੱਕਦਾ ਹੈ! ਹਾਂ ਦਿੰਦਾ ਹੈ ਕੀ ਅੱਜ ਵੀ ਪਰਮੇਸ਼ੁਰ ਲੋਕਾਂ ਨੂੰ ਦਰਸ਼ਣ ਦਿੰਦਾ ਹੈ? ਇਹ ਯਕੀਨਨ ਹੈ। ਕੀ ਸਾਨੂੰ ਦਰਸ਼ਣਾਂ ਦੇ ਸਧਾਰਣ ਪ੍ਰਗਟੀਕਰਨ ਦੇ ਤੌਰ ਤੇ ਆਸ ਕਰਨੀ ਚਾਹੀਦੀ ਹੈ? ਨਹੀਂ। ਜਿਵੇਂ ਕਿ ਬਾਈਬਲ ਵਿੱਚ ਜ਼ਿਕਰ ਕੀਤਾ ਗਿਆ ਹੈ, ਪਰਮੇਸ਼ੁਰ ਨੇ ਬਹੁਤ ਵਾਰੀ ਲੋਕਾਂ ਨਾਲ ਦਰਸ਼ਣ ਦੇਣ ਦੁਆਰਾ ਗੱਲ ਕੀਤੀ। ਉਦਾਹਰਣ ਦੇ ਲਈ ਯਾਕੂਬ ਦਾ ਪੁੱਤਰ ਯੂਸੁਫ਼; ਮਰਿਯਮ ਦਾ ਪਤੀ ਯੂਸੁਫ਼; ਸੁਲੇਮਾਨ; ਯਸਾਯਾਹ; ਹਿਜ਼ਕੀਏਲ; ਦਾਨੀਏਲ; ਪਤਰਸ; ਅਤੇ ਪੌਲੁਸ। ਯੋਏਲ ਨਬੀ ਨੇ ਦਰਸ਼ਣਾਂ ਦੇ ਉਡੇਲਣ ਦੀ ਭਵਿੱਖਬਾਣੀ ਕੀਤੀ, ਅਤੇ ਇਸ ਨੂੰ ਰਸੂਲਾਂ ਦੇ ਕਰਤੱਬ ਅਧਿਆਏ 2 ਵਿੱਚ ਪਤਰਸ ਦੇ ਦੁਆਰਾ ਤਸਦੀਕ ਕੀਤਾ ਗਿਆ। ਇਹ ਧਿਆਨ ਦੇਣ ਲਈ ਬਹੁਤ ਹੀ ਜ਼ਰੂਰੀ ਹੈ ਕਿ ਇੱਕ ਦਰਸ਼ਣ ਅਤੇ ਇੱਕ ਸੁਫ਼ਨੇ ਵਿੱਚ ਫ਼ਰਕ ਹੈ ਕਿ ਦਰਸ਼ਣ ਉਹ ਹੈ ਜਦੋਂ ਮਨੁੱਖ ਜਾਗਦਾ ਹੁੰਦਾ ਹੈ, ਅਤੇ ਸੁਫ਼ਨਾ ਉਹ ਹੈ ਜਿਸ ਨੂੰ ਮਨੁੱਖ ਸੁੱਤਾ ਹੋਇਆ ਵੇਖਦਾ ਹੈ।

ਦੁਨੀਆਂ ਦੇ ਕਈ ਹਿੱਸਿਆਂ ਵਿੱਚ, ਪਰਮੇਸ਼ੁਰ ਸੁਫ਼ਨਿਆਂ ਅਤੇ ਦਰਸ਼ਣਾਂ ਨੂੰ ਵਿਸਥਾਰ ਰੂਪ ਨਾਲ ਇਸਤੇਮਾਲ ਕਰਕੇ ਵਿਖਾਈ ਦੇ ਰਿਹਾ ਹੈ। ਅਜਿਹੇ ਇਲਾਕੇ ਜਿੱਥੇ ਪਰਮੇਸ਼ੁਰ ਦੀ ਖੁਸ਼ਖਬਰੀ ਬਿਲਕੁੱਲ ਵੀ ਨਹੀਂ ਹੈ, ਅਤੇ ਇੱਥੇ ਲੋਕਾਂ ਕੋਲ ਬਾਈਬਲ ਵੀ ਨਹੀਂ ਹੈ: ਪਰਮੇਸ਼ੁਰ ਆਪਣੇ ਵਚਨ ਨੂੰ ਲੋਕਾਂ ਦੇ ਕੋਲ ਸੁਫ਼ਨਿਆਂ ਅਤੇ ਦਰਸ਼ਣਾਂ ਦੇ ਦੁਆਰਾ ਪਹੁੰਚਾ ਰਿਹਾ ਹੈ। ਇਹ ਪੂਰੇ ਤਰੀਕੇ ਨਾਲ ਦੁਸ਼ਮਣਾਂ ਦੇ ਉੱਤੇ ਬਾਈਬਲ ਸੰਬੰਧੀ ਉਦਾਹਰਣ ਦੇ ਵਾਂਗੂ ਹੈ, ਜਿਸ ਵਿੱਚ ਪਰਮੇਸ਼ੁਰ ਅਕਸਰ ਉਸ ਦੀਆਂ ਸੱਚਾਈਆਂ ਨੂੰ ਮਸੀਅਤ ਦੀ ਸ਼ੁਰੂਆਤ ਵਿੱਚ ਲੋਕਾਂ ਦੇ ਉੱਤੇ ਪ੍ਰਗਟ ਕਰਨ ਲਈ ਇਸ ਦਾ ਇਸਤੇਮਾਲ ਕਰਦਾ ਹੁੰਦਾ ਸੀ। ਜੇਕਰ ਪਰਮੇਸ਼ੁਰ ਆਪਣੇ ਵਚਨ ਨੂੰ ਇੱਕ ਮਨੁੱਖ ਨਾਲ ਗੱਲਬਾਤ ਕਰਨ ਦੀ ਇੱਛਾ ਰੱਖਦਾ ਹੈ, ਜਿਹੜੇ ਵੀ ਤਰੀਕੇ ਉਹ ਨੂੰ ਚੰਗੇ ਲੱਗਦੇ ਹਨ- ਇੱਕ ਮਿਸ਼ਨਰੀ ਨੂੰ, ਇੱਕ ਸਵਰਗਦੂਤ ਨੂੰ, ਇੱਕ ਦਰਸ਼ਣ ਨੂੰ, ਜਾਂ ਇੱਕ ਸੁਫ਼ਨੇ ਨੂੰ। ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਪਰਮੇਸ਼ੁਰ ਦੇ ਕੋਲ ਦਰਸ਼ਣਾਂ ਨੂੰ ਦੇਣ ਲਈ ਯੋਗਤਾ ਹੈ, ਜਿੱਥੇ ਪਹਿਲਾਂ ਹੀ ਖੁਸ਼ਖਬਰੀ ਵਧੀਆ ਤਰੀਕੇ ਨਾਲ ਮੌਜੂਦ ਹੈ। ਪਰਮੇਸ਼ੁਰ ਜੋ ਕੁਝ ਕਰਦਾ ਹੈ, ਉਸ ਦੇ ਲਈ ਉਸ ਦੀ ਕੋਈ ਹੱਦ ਨਹੀਂ ਹੈ।

ਠੀਕ, ਉਸ ਸਮੇਂ, ਸਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ ਕਿ ਜਦੋਂ ਗੱਲ ਦਰਸ਼ਣਾਂ ਜਾਂ ਦਰਸ਼ਣਾਂ ਦੇ ਤਜਰਬੇ ਦੀ ਆਉਂਦੀ ਹੈ। ਤਾਂ ਸਾਨੂੰ ਆਪਣੇ ਦਿਲਾਂ ਵਿੱਚ ਖਿਆਲ ਕਰਨਾ ਹੈ ਕਿ ਬਾਈਬਲ ਪੂਰੀ ਹੋ ਚੁੱਕੀ ਹੈ, ਤੇ ਇਹ ਸਾਨੂੰ ਉਹ ਸਾਰੀਆਂ ਗੱਲਾਂ ਦੇ ਬਾਰੇ ਦੱਸਦੀ ਹੈ, ਜਿਸ ਦੀ ਸਾਨੂੰ ਲੋੜ੍ਹ ਹੈ। ਮਹਾਨ ਸੱਚਾਈ ਇਹ ਹੈ ਕਿ ਜੇਕਰ ਪਰਮੇਸ਼ੁਰ ਨੇ ਦਰਸ਼ਣ ਦੇਣਾ ਹੀ ਹੈ, ਤਾਂ ਉਹ ਜਿਹੜਾ ਉਸ ਨੇ ਆਪਣੇ ਵਚਨ ਵਿੱਚ ਪਹਿਲਾਂ ਤੋਂ ਹੀ ਪ੍ਰਗਟ ਕੀਤਾ ਹੈ, ਤਾਂ ਉਹ ਉਸ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੋਵੇਗਾ। ਦਰਸ਼ਣਾਂ ਨੂੰ ਕਦੀ ਵੀ ਪਰਮੇਸ਼ੁਰ ਦੇ ਵਚਨ ਤੋਂ ਵੱਧ ਜਾਂ ਬਰਾਬਰ ਹੱਕ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਕਿਉਂਕਿ ਪਰਮੇਸ਼ੁਰ ਦਾ ਵਚਨ ਹੀ ਸਾਡਾ ਆਖਰੀ ਅਧਿਕਾਰ ਹੈ। ਜੇਕਰ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਦਰਸ਼ਣ ਮਿਲਿਆ ਹੈ ਅਤੇ ਤੁਸੀਂ ਇਸ ਨੂੰ ਮਹਿਸੂਸ ਕਰਦੇ ਹੋ, ਇਹ ਹੋ ਸੱਕਦਾ ਕਿ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੋਵੇ, ਤਾਂ ਪ੍ਰਾਰਥਨਾ ਦੇ ਦੁਆਰਾ ਪਰਮੇਸ਼ੁਰ ਦੇ ਵਚਨ ਨਾਲ ਇਸ ਹੀ ਪਰਖ ਕਰੋ ਅਤੇ ਇਹ ਯਕੀਨੀ ਬਣਾਓਂ ਕਿ ਇਹ ਵਚਨ ਦੇ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ। ਫਿਰ ਪ੍ਰਾਰਥਨਾ ਦੇ ਨਾਲ ਇਹ ਖਿਆਲ ਕਰੋ ਕਿ ਪਰਮੇਸ਼ੁਰ ਇਸ ਦਰਸ਼ਣ ਤੋਂ ਕਿਸ ਤਰੀਕੇ ਦੀ ਪ੍ਰਤੀਕਿਰਿਆ ਤੁਹਾਡੇ ਕੋਲੋਂ ਚਾਹੁੰਦਾ ਹੈ (ਯਾਕੂਬ 1:15)। ਪਰਮੇਸ਼ੁਰ ਕਦੀ ਵੀ ਇੱਕ ਦਰਸ਼ਣ ਨੂੰ ਇੱਕ ਮਨੁੱਖ ਨੂੰ ਨਹੀਂ ਦੇਵੇਗਾ ਅਤੇ ਨਾ ਹੀ ਉਸ ਦੇ ਮਤਲਬ ਨੂੰ ਲੁਕਾ ਕੇ ਰੱਖੇਗਾ। ਵਚਨ ਵਿੱਚ, ਜਦੋਂ ਕਿਤੇ ਵੀ ਕਿਸੇ ਮਨੁੱਖ ਨੇ ਪਰਮੇਸ਼ੁਰ ਤੋਂ ਦਰਸ਼ਣ ਦੇ ਮਤਲਬ ਦੀ ਮੰਗ ਕੀਤੀ ਹੈ, ਤਾਂ ਪਰਮੇਸ਼ੁਰ ਨੇ ਇਹ ਯਕੀਨੀ ਬਣਾਇਆ ਹੈ ਕਿ ਇਹ ਉਸ ਮਨੁੱਖ ਦੇ ਉੱਤੇ ਜ਼ਾਹਿਰ ਕਰ ਦਿੱਤਾ ਗਿਆ ਹੈ (ਦਾਨੀਏਲ 8:15-17)।

English



ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ

ਕੀ ਅੱਜ ਵੀ ਪਰਮੇਸ਼ੁਰ ਲੋਕਾਂ ਨੂੰ ਦਰਸ਼ਣ ਦਿੰਦਾ ਹੈ? ਕੀ ਵਿਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਮਸੀਹੀ ਤਜਰਬੇ ਦੇ ਇੱਕ ਹਿੱਸੇ ਦੇ ਰੂਪ ਵਿੱਚ ਦਰਸ਼ਣਾਂ ਦੀ ਆਸ ਕਰਨ?
© Copyright Got Questions Ministries