ਪ੍ਰਸ਼ਨ
ਸ਼ੈਤਾਨ ਕੌਣ ਹੈ?
ਉੱਤਰ
ਲੋਕਾਂ ਦਾ ਸ਼ੈਤਾਨ ਦੇ ਪ੍ਰਤੀ ਨਜ਼ਰੀਆ ਮੂਰਖ ਗੱਲ਼ਾਂ ਤੋਂ ਲੈਕੇ ਆਲੌਕਿਕ ਅਮੂਰਤ ਵਿਚਾਰ- ਇੱਕ ਲਾਲ ਰੰਗ ਵਾਲਾ ਛੋਟਾ ਜਿਹਾ ਮਨੁੱਖ ਜਿਸ ਦੇ ਸਿਰ ਉੱਤੇ ਸਿੰਗ ਲੱਗੇ ਹਨ ਅਤੇ ਜੋ ਤੁਹਾਡੇ ਮੋਡਿਆਂ ਉੱਤੇ ਸਵਾਰ ਹੋਕੇ ਤੁਹਾਨੂੰ ਪਾਪ ਕਰਨ ਲਈ ਉਕਸਾਉਂਦਾ ਹੈ, ਤੋਂ ਲੈ ਕੇ, ਇਹੋ ਜਿਹੇ ਮਨੁੱਖੀ ਰੂਪ ਵਿੱਚ ਪ੍ਰਗਟ ਕੀਤੇ ਜਾਂਦੇ ਹਨ, ਜਿਨ੍ਹਾਂ ਦਾ ਬਿਆਨ ਬੁਰਿਆਈ ਦੇ ਮਨੁੱਖੀ ਰੂਪ ਲਈ ਕੀਤਾ ਜਾਂਦਾ ਹੈ ਪਰ ਫਿਰ, ਬਾਈਬਲ ਸਾਡੇ ਸਾਹਮਣੇ ਇੱਕ ਸਾਫ਼ ਤਸਵੀਰ ਪੇਸ਼ ਕਰਦੀ ਹੈ ਕਿ ਸ਼ੈਤਾਨ ਕੌਣ ਹੈ ਅਤੇ ਉਹ ਕਿਸ ਤਰ੍ਹਾਂ ਸਾਡੇ ਜੀਵਨਾਂ ਉੱਤੇ ਅਸਰ ਕਰਦਾ ਹੈ? ਸਧਾਰਨ ਰੂਪ ਵਿੱਚ, ਬਾਈਬਲ ਸ਼ੈਤਾਨ ਦੀ ਪਰਿਭਾਸ਼ਾ ਨੂੰ ਇੱਕ ਸਵਰਗ ਦੂਤ ਵਰਗੇ ਪ੍ਰਾਣੀ ਦੇ ਰੂਪ ਵਿੱਚ ਦਿੰਦੀ ਹੈ ਜਿਹੜਾ ਕਿ ਆਪਣੇ ਦਿੱਤੇ ਹੋਏ ਅਹੁਦੇ ਤੋਂ ਪਾਪ ਕਰਨ ਦੇ ਕਾਰਨ ਹੇਠਾਂ ਸੁੱਟ ਦਿੱਤਾ ਗਿਆ ਅਤੇ ਹੁਣ ਉਹ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਵਿਰੋਧ ਵਿੱਚ ਰਹਿੰਦਾ ਹੋਇਆ ਪਰਮੇਸ਼ੁਰ ਦੇ ਯਤਨਾਂ ਨੂੰ ਫੇਲ ਕਰਨ ਵਾਸਤੇ ਆਪਣੀ ਸ਼ਕਤੀ ਨਾਲ ਕੋਸ਼ਿਸ ਕਰਦਾ ਰਹਿੰਦਾ ਹੈ।
ਸ਼ੈਤਾਨ ਨੂੰ ਇੱਕ ਪਵਿੱਤਰ ਸਵਰਗ ਦੂਤ ਦੇ ਰੂਪ ਵਿੱਚ ਸਿਰਜਿਆ ਗਿਆ ਸੀ। ਯਸਾਯਹ 14:12 ਸੰਭਾਵੀ ਸ਼ੈਤਾਨ ਨੂੰ ਡਿੱਗਣ ਤੋਂ ਪਹਿਲਾਂ ਲੂਸੀਫਰ ਦਾ ਨਾਮ ਦਿੰਦਾ ਹੈ। ਹਿਜ਼ਕੀਏਲ 28:12-14 ਦੱਸਦਾ ਹੈ ਕਿ ਸ਼ੈਤਾਨ ਨੂੰ ਇੱਕ ਕਰੂਬ ਦੇ ਰੂਪ ਵਿੱਚ ਸਿਰਜਿਆ ਗਿਆ ਸੀ, ਜਿਹੜਾ ਸਵਰਗ ਦੂਤਾਂ ਵਿੱਚੋਂ ਸਭ ਤੋਂ ਸਰਬ ਉੱਤਮ ਦਿਖਾਈ ਦੇਣ ਵਾਲਾ ਜਾਪਦਾ ਹੈ। ਉਹ ਆਪਣੀ ਸੁੰਦਰਤਾ ਅਤੇ ਘਮੰਡ ਨਾਲ ਭਰ ਗਿਆ, ਅਤੇ ਉਹ ਪਰਮੇਸ਼ੁਰ ਤੋਂ ਵੀ ਉੱਚੇ ਸਿੰਘਾਸਣ ’ਤੇ ਬਿਰਾਜਮਾਨ ਹੋਣਾ ਚਾਹੁੰਦਾ ਸੀ। (ਯਸਾਯਾਹ 14:13-14; ਹਿਜ਼ਕੀਏਲ 28:15; 1 ਤਿਮੋਥੀਉਸ 3:6)। ਸ਼ੈਤਾਨ ਦਾ ਘਮੰਡ ਹੀ ਉਸ ਦੇ ਡਿੱਗਣ ਦਾ ਕਾਰਨ ਬਣਿਆ। ਯਸਾਯਾਹ 14:12-15 ਵਿੱਚ ਦਿੱਤਾ ਹੋਇਆ “ਮੈਂ ਕਰਾਂਗਾ” ਹਵਾਲਿਆਂ ਉੱਤੇ ਧਿਆਨ ਕਰੋ। ਪਰਮੇਸ਼ੁਰ ਨੇ ਉਸ ਦੇ ਪਾਪ ਕਾਰਨ, ਸਵਰਗ ਵਿੱਚੋਂ ਕੱਢ ਦਿੱਤਾ।
ਸ਼ੈਤਾਨ ਇਸ ਦੁਨਿਆ ਦਾ ਸ਼ਾਸਕ ਅਤੇ ਹਵਾ ਦੀ ਸ਼ਕਤੀ ਦਾ ਰਾਜਕੁਮਾਰ ਬਣ ਗਿਆ (ਯੂਹੰਨਾ 12:31; 2 ਕੁਰਿੰਥੀਆਂ 4:4; ਅਫ਼ਸੀਆਂ 2:2)। ਉਹ ਦੋਸ਼ ਲਾਉਣ ਵਾਲਾ ਹੈ (ਪ੍ਰਕਾਸ਼ ਦੀ ਪੋਥੀ 12:10), ਅਜ਼ਮਾਇਸ਼ ਵਿੱਚ ਪਾਉਣ ਵਾਲਾ ਹੈ (ਮੱਤੀ 4:3; 1 ਥੱਸਲੁਨੀਕੀਆਂ 3:5) ਅਤੇ ਧੋਖਾ ਦੇਣ ਵਾਲਾ ਹੈ (ਉਤਪਤ 3; 2 ਕੁਰਿੰਥੀਆਂ 4:4; ਪ੍ਰਕਾਸ਼ ਦਾ ਪੋਥੀ 20:3)। ਉਸ ਦਾ ਨਾਮ ਹੀ “ਦੁਸ਼ਮਣ” ਹੈ ਜਾਂ ਜੋ “ਵਿਰੋਧ ਕਰਦਾ” ਹੈ। ਉਸ ਦਾ ਇੱਕ ਹੋਰ ਅਹੁਦਾ ਇਬਲੀਸ ਹੈ, ਜਿਸ ਦਾ ਮਤਲਬ “ਨਿੰਦਾ ਕਰਨ ਵਾਲਾ ਹੈ”।
ਭਾਵੇਂ ਉਹ ਸਵਰਗ ਵਿੱਚੋਂ ਬਾਹਰ ਸੁੱਟਿਆ ਗਿਆ, ਪਰ ਫਿਰ ਵੀ ਉਹ ਆਪਣੇ ਸਿੰਘਾਸਣ ਨੂੰ ਪਰਮੇਸ਼ੁਰ ਤੋਂ ਉੱਪਰ ਲਾਉਣਾ ਚਾਹੁੰਦਾ ਹੈ। ਉਹ ਪਰਮੇਸ਼ੁਰ ਦੇ ਸਾਰੇ ਕੀਤੇ ਕੰਮਾਂ ਦੀ ਨਕਲ, ਇਹ ਉਮੀਦ ਕਰਦੇ ਹੋਏ ਕਰਦਾ ਹੈ ਕਿ ਉਹ ਦੁਨਿਆ ਦੀ ਵਡਿਆਈ ਨੂੰ ਪ੍ਰਾਪਤ ਕਰੇਗਾ ਅਤੇ ਪਰਮੇਸ਼ੁਰ ਦੇ ਰਾਜ ਦੇ ਖਿਲਾਫ ਲੋਕਾਂ ਨੂੰ ਉਤੇਜਿਤ ਕਰੇਗਾ। ਸ਼ੈਤਾਨ ਹੀ ਸਭ ਤਰ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਦੁਨਿਆ ਦੇ ਧਰਮ ਦਾ ਆਖਰੀ ਇੱਕ ਸਾਧਨ ਹੈ। ਸ਼ੈਤਾਨ ਕੁਝ ਵੀ ਕਰੇਗਾ ਅਤੇ ਉਹ ਹਰ ਇੱਕ ਪਰਮੇਸ਼ੁਰ ਦੇ ਵਿਰੋਧ ਅਤੇ ਜੋ ਪਰਮੇਸ਼ੁਰ ਨੂੰ ਮੰਨਦੇ ਹਨ ਵਿਰੋਧ ਕਰੇਗਾ। ਪਰ ਫਿਰ ਵੀ, ਸ਼ੈਤਾਨ ਦੀ ਮੰਜ਼ਿਲ ਬੰਦ ਕੀਤੀ ਹੋਈ ਹੈ- ਅੰਤ ਦੀ ਅੱਗ ਦੀ ਝੀਲ (ਪ੍ਰਕਾਸ਼ ਦੀ ਪੋਥੀ 20:10)।
English
ਸ਼ੈਤਾਨ ਕੌਣ ਹੈ?