ਪ੍ਰਸ਼ਨ
ਕਿਸ ਨੇ ਪਰਮੇਸ਼ੁਰ ਨੂੰ ਸਿਰਜਿਆ? ਪਰਮੇਸ਼ੁਰ ਕਿੱਥੋਂ ਆਇਆ?
ਉੱਤਰ
ਨਾਸਤਿਕਾਂ ਅਤੇ ਸੰਦੇਹਵਾਦੀਆਂ ਦੀ ਇੱਕ ਆਮ ਦਲੀਲ ਹੈ ਕਿ ਸਾਰੀਆਂ ਗੱਲਾਂ ਨੂੰ ਇੱਕ ਕਾਰਨ ਦੀ ਲੋੜ ਹੁੰਦੀ ਹੈ, ਤਾਂ ਫਿਰ ਪਰਮੇਸ਼ੁਰ ਦੇ ਲਈ ਵੀ ਕਾਰਨ ਦੀ ਜਰੂਰਤ ਹੋਣੀ ਚਾਹੀਦੀ ਹੈ। ਨਤੀਜਾ ਇਹ ਨਿਕਲਦਾ ਹੈ ਕਿ ਜੇ ਪਰਮੇਸ਼ੁਰ ਨੂੰ ਕਾਰਨ ਦੀ ਜ਼ਰੂਰਤ ਹੈ ਤਾਂ ਪਰਮੇਸ਼ੁਰ ਪਰਮੇਸ਼ੁਰ ਹੈ (ਅਤੇ ਜੇ ਪਰਮੇਸ਼ੁਰ ਪਰਮੇਸ਼ੁਰ ਨਹੀਂ ਹੈਂ, ਤਾਂ ਫਿਰ ਕੋਈ ਪਰਮੇਸ਼ੁਰ ਹੀ ਨਹੀਂ ਹੈਂ) ਇਹ ਪ੍ਰਸ਼ਨ ਕਿ ¬“ਪਰਮੇਸ਼ੁਰ ਨੂੰ ਕਿਸ ਨੇ ਸਿਰਜਿਆ” ਮੁੱਖ ਪ੍ਰਸ਼ਨ ਤੋਂ ਥੋੜਾ ਜਿਆਦਾ ਔਖਾ ਹੈ। ਸਾਰੇ ਜਾਣਦੇ ਹਨ ਕਿ ਕੋਈ ਵੀ ਚੀਜ਼ ਜਿੱਥੇ ਕੁਝ ਨਹੀਂ ਹੈ ਉੱਥੋਂ ਨਹੀਂ ਹੈ। ਇਸ ਕਰਕੇ, ਜੇ ਪਰਮੇਸ਼ੁਰ “ਕੁਝ” ਹੈ, ਤਾਂ ਜ਼ਰੂਰ ਉਸ ਦੇ ਪਿੱਛੇ ਹੋਣ ਦਾ ਕੋਈ ਕਾਰਨ ਹੋਣੀ ਚਾਹੀਦਾ ਹੈ, ਕੀ ਇਹ ਠੀਕ ਹੈ?
ਇਹ ਪ੍ਰਸ਼ਨ ਹੁਸ਼ਿਆਰੀ ਵਾਲਾ ਹੈ ਕਿਉਂਕਿ ਇਹ ਝੂਠੀ ਧਾਰਨਾ ਨੂੰ ਚੁਰਾਉਂਦਾ ਹੈ ਕਿ ਪਰਮੇਸ਼ੁਰ ਕਿੱਥੋਂ ਆਇਆ ਹੈ ਤੇ ਫਿਰ ਪੁੱਛਦਾ ਹੈ ਕਿ ਕਿੱਥੋਂ ਆ ਸੱਕਦਾ ਹੈ। ਇਸ ਦਾ ਜਵਾਬ ਇਹ ਹੈ ਕਿ ਇਸ ਪ੍ਰਸ਼ਨ ਦੀ ਕੋਈ ਤੁਕ ਨਹੀਂ ਬਣਦੀ। ਇਸ ਦਾ ਪੁੱਛਣਾ ਇਸ ਤਰ੍ਹਾਂ ਹੈ,“ਨੀਲੇ ਰੰਗ ਦੀ ਸੁਗੰਧ ਕਿਹੋ ਜਿਹੀ ਹੁੰਦੀ ਹੈ?” ਨੀਲਾ ਰੰਗ ਉਹਨਾਂ ਚੀਜ਼ਾਂ ਦੇ ਹਿੱਸਿਆਂ ਵਿੱਚੋਂ ਨਹੀਂ ਹੈ ਜਿਨ੍ਹਾਂ ਦੀ ਸੁਗੰਧ ਹੁੰਦੀ ਹੈ; ਇਸ ਲਈ ਪ੍ਰਸ਼ਨ ਆਪਣੇ ਆਪ ਹੀ ਬੇਕਾਰ ਹੈ। ਇਸੇ ਤਰਾਂ, ਪਰਮੇਸ਼ੁਰ ਉਨ੍ਹਾਂ ਚੀਜਾਂ ਦੇ ਹਿੱਸਿਆਂ ਵਿੱਚੋਂ ਨਹੀਂ ਜਿਨ੍ਹਾਂ ਦੀ ਸਿਰਜਣਾ ਕੀਤੀ ਗਈ ਹੈ ਜਾਂ ਉਨ੍ਹਾਂ ਦੀ ਸਿਰਜਣਾ ਦੇ ਪਿੱਛੇ ਕੋਈ ਕਾਰਨ ਹੈ। ਪਰਮੇਸ਼ੁਰ ਬਿਨ੍ਹਾਂ ਕਿਸੇ ਕਾਰਨ ਅਤੇ ਬਿਨ੍ਹਾਂ ਸਿਰਜਿਆ ਹੋਇਆ ਹੈ – ਉਹ ਤਾਂ ਸਿਰਫ਼ ਹੋਂਦ ਵਿੱਚ ਹੈ।
ਅਸੀਂ ਇਸ ਨੂੰ ਕਿਸ ਤਰ੍ਹਾਂ ਜਾਣਦੇ ਹਾਂ? ਅਸੀਂ ਜਾਣਦੇ ਹਾਂ ਕਿ ਕੁਝ ਨਹੀਂ ਦੇ ਵਿਚੋਂ, ਕੁਝ ਨਹੀਂ ਆ ਸੱਕਦਾ ਹੈ। ਇਸ ਲਈ ਜੇ ਕਦੀ ਇਸ ਤਰ੍ਹਾਂ ਦਾ ਸਮਾਂ ਸੀ ਜਦੋ ਕੁਝ ਵੀ ਹੋਂਦ ਵਿੱਚ ਨਹੀਂ ਸੀ ਤਾਂ ਫਿਰ ਕੁਝ ਵੀ ਕਦੀ ਹੋਂਦ ਵਿੱਚ ਨਾ ਆਇਆ ਹੁੰਦਾ। ਪਰ ਚੀਜ਼ਾਂ ਦੀ ਹੋਂਦ ਹੈ। ਇਸ ਲਈ, ਭਾਵੇਂ ਕਦੀ ਵੀ ਇਸ ਤਰਾਂ ਦਾ ਸਮਾਂ ਨਹੀਂ ਜਦੋਂ ਪੂਰੇ ਰੂਪ ਵਿੱਚ ਕੁਝ ਵੀ ਨਹੀਂ ਹੋ ਸੱਕਦਾ ਸੀ ਕੁਝ ਨਾ ਕੁਝ ਨੂੰ ਹਮੇਸ਼ਾਂ ਹੋਂਦ ਵਿੱਚ ਬਣੇ ਰਹਿਣਾ ਹੁੰਦਾ ਹੈ। ਉਹ ਹਮੇਸ਼ਾਂ ਹੋਂਦ ਵਿੱਚ ਰਹਿਣ ਵਾਲੀ ਚੀਜ਼ ਹੈ ਜਿਸ ਨੂੰ ਅਸੀਂ ਪਰਮੇਸ਼ੁਰ ਕਹਿੰਦੇ ਹਾਂ। ਪਰਮੇਸ਼ੁਰ ਕਾਰਨ ਰਹਿਤ ਪ੍ਰਾਣੀ ਜਿਹੜਾ ਹਰ ਇੱਕ ਚੀਜ਼ ਨੂੰ ਹੋਂਦ ਵਿੱਚ ਲਿਆਉਣ ਦਾ ਕਾਰਨ ਬਣ ਗਿਆ। ਪਰਮੇਸ਼ੁਰ ਸਿਰਜਣਾ ਰਹਿਤ ਰਚਨਾ ਜਿਸ ਨੇ ਸਾਰੇ ਸੰਸਾਰ ਅਤੇ ਜੋ ਕੁਝ ਇਸ ਵਿੱਚ ਨੂੰ ਸਿਰਜਿਆ ਹੈ।
English
ਕਿਸ ਨੇ ਪਰਮੇਸ਼ੁਰ ਨੂੰ ਸਿਰਜਿਆ? ਪਰਮੇਸ਼ੁਰ ਕਿੱਥੋਂ ਆਇਆ?