ਪ੍ਰਸ਼ਨ
ਪ੍ਰਾਰਥਨਾ ਕਿਉਂ ਕਰਦੇ ਹਾਂ?
ਉੱਤਰ
ਪ੍ਰਾਰਥਨਾ ਇੱਕ ਮਸੀਹੀ ਵਿਸ਼ਵਾਸੀ ਦੇ ਲਈ, ਮੰਨੋ ਇੱਕ ਸਾਹ ਲੈਣ ਦੇ ਵਾੰਗੂ ਹੈ, ਜਿਸ ਨੂੰ ਕਰਨਾ ਨਾ ਕਰਨ ਨਾਲੋਂ ਚੰਗਾ ਹੈ। ਅਸੀਂ ਕਈ ਕਾਰਨਾਂ ਕਰਕੇ ਪ੍ਰਾਰਥਨਾ ਕਰਦੇ ਹਾਂ। ਇਸ ਕਾਰਨ ਇਹ ਵੀ ਹੈ, ਕਿ ਪ੍ਰਾਰਥਨਾ ਅਸੀਂ ਪਰਮੇਸ਼ੁਰ ਦੀ ਸੇਵਾ ਅਤੇ ਉਸ ਦੀ ਆਗਿਆ ਨੂੰ ਮੰਨਣ ਦਾ ਇੱਕ ਤਰੀਕਾ ਹੈ (ਲੂਕਾ 2:36-38)। ਅਸੀਂ ਪ੍ਰਾਰਥਨਾ ਇਸ ਲਈ ਕਰਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਪ੍ਰਾਰਥਨਾ ਕਰਨ ਲਈ ਹੁਕਮ ਦਿੱਤਾ ਹੈ (ਫਿਲਿੱਪੀਆਂ 4:6-7)। ਮਸੀਹ ਅਤੇ ਸ਼ੁਰੂ ਦੀ ਕਲੀਸਿਯਾ ਨੂੰ ਸਾਡੇ ਲਈ ਪ੍ਰਾਰਥਨਾ ਦੇ ਨਮੂਨੇ ਵਜੋਂ ਦਿੱਤਾ ਗਿਆ ਹੈ (ਮਰਕੁਸ 1:35; ਰਸੂਲਾਂ ਦੇ ਕਰਤੱਬ 1:14; 2:42; 3:1; 4:23-31; 6:4; 13:1-3)। ਜੇ ਯਿਸੂ ਨੇ ਸੋਚਿਆ ਸੀ ਕਿ ਪ੍ਰਾਰਥਨਾ ਕਰਨਾ ਸਾਡੇ ਲਈ ਗੁਣਕਾਰ ਹੈ, ਤਾਂ ਸਾਨੂੰ ਕਰਨੀ ਚਾਹੀਦੀ ਹੈ। ਜੇ ਉਸ ਨੂੰ ਪਿਤਾ ਦੀ ਮਰਜ਼ੀ ਵਿੱਚ ਬਣੇ ਰਹਿਣ ਦੇ ਲਈ ਪ੍ਰਾਰਥਨਾ ਦੀ ਲੋੜ੍ਹ ਸੀ, ਤਾਂ ਸਾਨੂੰ ਕਿੰਨ੍ਹੀ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ੍ਹ ਹੈ?
ਪ੍ਰਾਰਥਨਾ ਕਰਨ ਦਾ ਇੱਕ ਹੋਰ ਕਾਰਨ ਇਹ ਹੈ ਕਿ ਪਰਮੇਸ਼ੁਰ ਦੀ ਮਰਜ਼ੀ ਇਹ ਹੈ ਕਿ ਪ੍ਰਾਰਥਨਾ ਕਈ ਹਲਾਤਾਂ ਵਿੱਚ ਉਸ ਦੀਆਂ ਮੁਸ਼ਕਿਲਾਂ ਨੂੰ ਹੱਲ੍ਹ ਕਰਨ ਦਾ ਤਰੀਕਾ ਹੈ। ਸਾਨੂੰ ਕੁਝ ਮੁੱਖ ਫੈਂਸਲਿਆਂ ਨੂੰ ਲੈਣ ਦੇ ਲਈ (ਲੂਕਾ 6:12-13); ਸ਼ੈਤਾਨ ਦੀਆਂ ਰੁਕਾਵਟਾਂ ਉੱਤੇ ਜਿੱਤ ਪਾਉਣ ਲਈ (ਮੱਤੀ 17:14-21); ਆਤਮਿਕ ਫ਼ਸਲ ਨੂੰ ਕੱਟਣ ਲਈ ਸੇਵਕਾਂ ਨੂੰ ਇਕੱਠਾ ਕਰਨ ਲਈ (ਲੂਕਾ 10:2); ਅਜ਼ਮਾਇਸ਼ ਉੱਤੇ ਜਿੱਤ ਪਾਉਣ ਲਈ ਸਮਰੱਥ ਲੈਣ ਲਈ (ਮੱਤੀ 26:41); ਅਤੇ ਹੋਰਨਾਂ ਨੂੰ ਆਤਮਿਕ ਰੀਤੀ ਨਾਲ ਤਾਕਤਵਰ ਕਰਨ ਦੇ ਤਰੀਕਿਆਂ ਨੂੰ ਪਾਉਣ ਦੇ ਲਈ (ਅਫ਼ਸੀਆਂ 6:18-19) ਪ੍ਰਾਰਥਨਾ ਕਰਨ ਦੀ ਤਿਆਰੀ ਕਰਨਾ ਹੈ।
ਅਸੀਂ ਪਰਮੇਸ਼ੁਰ ਦੇ ਕੋਲ ਖਾਸ ਬੇਨਤੀਆਂ ਦੇ ਨਾਲ ਆਉਂਦੇ ਹਾਂ ਸਾਡੇ ਕੋਲ ਪਰਮੇਸ਼ੁਰ ਦੇ ਵਾਅਦੇ ਹਨ ਕਿ ਸਾਡੀਆਂ ਪ੍ਰਾਰਥਨਾਵਾਂ ਬੇਕਾਰ ਵਿੱਚ ਨਹੀਂ ਜਾਂਦੀਆਂ ਹਨ, ਭਾਵੇਂ ਜੋਂ ਅਸੀਂ ਖਾਸ ਤੌਰ ’ਤੇ ਮੰਗਦੇ ਹਾਂ ਉਨ੍ਹਾਂ ਨੂੰ ਉਸੇ ਤਰ੍ਹਾਂ ਹੀ ਨਹੀਂ ਪਾਉਂਦੇ ਹਾਂ (ਮੱਤੀ 6:6; ਰੋਮੀਆਂ 8:26-27)। ਉਸ ਨੇ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੋ ਕੁਝ ਅਸੀਂ ਉਸ ਕੋਲੋਂ ਮੰਗਦੇ ਹਾਂ ਜੇ ਇਹ ਉਸ ਦੀ ਮਰਜ਼ੀ ਦੇ ਮੁਤਾਬਿਕ ਹੈ, ਤਾਂ ਜੋ ਅਸੀਂ ਮੰਗਿਆ ਹੈ ਉਹ ਸਾਨੂੰ ਜ਼ਰੂਰ ਦੇਵੇਗਾ (1 ਯੂਹੰਨਾ 5:14-15)। ਕਈ ਵਾਰ ਉਹ ਪ੍ਰਾਰਥਨਾ ਦਾ ਉੱਤਰ ਦੇਰੀ ਨਾਲ ਸਾਡੇ ਫਾਇਦੇ ਦੇ ਲਈ ਅਤੇ ਆਪਣੇ ਗਿਆਨ ਦੇ ਮੁਤਾਬਿਕ ਦਿੰਦਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਸਾਨੂੰ, ਸਾਡੀਆਂ ਪ੍ਰਾਰਥਨਾਵਾਂ ਵਿੱਚ ਜ਼ਿਆਦਾ ਨਿਰਭਰ ਅਤੇ ਮਿਹਨਤੀ ਬਣਨਾ ਹੈ (ਮੱਤੀ 7:7; ਲੂਕਾ 18:1-8)। ਪ੍ਰਾਰਥਨਾ ਨੂੰ ਇਸ ਤਰ੍ਹਾਂ ਨਹੀਂ ਵੇਖਣਾ ਚਾਹੀਦਾ ਹੈ ਕਿ ਉਹ ਧਰਤੀ ਉੱਤੇ ਪਰਮੇਸ਼ੁਰ ਦੇ ਦੁਆਰਾ ਸਾਡੀ ਮਰਜ਼ੀ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਹੈ, ਬਜਾਏ ਇਸ ਦੇ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਨੂੰ ਪੂਰਾ ਹੋਣ ਦੇ ਤਰੀਕੇ ਨੂੰ ਵੇਖਣਾ ਚਾਹੀਦਾ ਹੈ। ਪਰਮੇਸ਼ੁਰ ਦਾ ਗਿਆਨ ਸਾਡੇ ਗਿਆਨ ਨਾਲੋਂ ਜ਼ਿਆਦਾ ਹੈ।
ਕੁਝ ਅਜਿਹੇ ਹਾਲਾਤ ਜਿਨ੍ਹਾਂ ਵਿੱਚ ਖਾਸ ਕਰਕੇ ਅਸੀਂ ਪਰਮੇਸ਼ੁਰ ਦੀ ਮਰਜ਼ੀ ਨੂੰ ਜਾਣਦੇ ਨਹੀਂ ਹਾਂ, ਤਾਂ ਪ੍ਰਾਰਥਨਾ ਹੀ ਉਹ ਤਰੀਕਾ ਜਿਸ ਵਿੱਚ ਪਰਮੇਸ਼ੁਰ ਦੀ ਮਰਜ਼ੀ ਨੂੰ ਜਾਣ ਸੱਕਦੇ ਹਾਂ। ਜੇ ਇੱਕ ਸੂਰੁਫੈਨੀਕਣ ਔਰਤ ਜਿਸ ਦੀ ਧੀ ਦੁਸ਼ਟ ਆਤਮਾ ਨਾਲ ਪ੍ਰਭਾਵਿਤ ਸੀ ਨੇ ਮਸੀਹ ਅੱਗੇ ਪ੍ਰਾਰਥਨਾ ਨਾ ਕੀਤੀ ਹੁੰਦੀ, ਤਾਂ ਉਸ ਦੀ ਧੀ ਕਦੀ ਵੀ ਠੀਕ ਨਾ ਹੁੰਦੀ (ਮਰਕੁਸ 7:26-30)। ਜੇ ਯਰੀਹੋ ਦੇ ਬਾਹਰ ਅੰਨ੍ਹੇ ਆਦਮੀ ਨੇ ਯਿਸੂ ਨੂੰ ਪੁਕਾਰਿਆ ਨਾ ਹੁੰਦਾ ਤਾਂ ਉਹ ਅੰਨ੍ਹਾ ਹੀ ਰਹਿ ਜਾਂਦਾ (ਲੂਕਾ 18:35-43)। ਪਰਮੇਸ਼ੁਰ ਨੇ ਕਿਹਾ ਕਿ ਅਸੀਂ ਖਾਲੀ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਮੰਗਦੇ ਨਹੀਂ ਹਾਂ (ਯਾਕੂਬ 4:2)। ਇੱਕ ਮਤਲਬ ਵਿੱਚ, ਪ੍ਰਾਰਥਨਾ ਲੋਕਾਂ ਨਾਲ ਖੁਸ਼ਖਬਰੀ ਨੂੰ ਫੈਲਾਉਣ ਦੇ ਵਾੰਗੂ ਹੈ। ਅਸੀਂ ਜਾਣਦੇ ਹਾਂ ਕਿ ਕੌਣ ਖੁਸ਼ਖਬਰੀ ਦਾ ਉੱਤਰ ਦੇਵੇਗਾ ਜਦੋਂ ਤੱਕ ਅਸੀਂ ਇਸ ਨੂੰ ਵੰਡ ਨਹੀਂ ਲੈਂਦੇ ਹਾਂ। ਕੁਝ ਇਸੇ ਤਰ੍ਹਾਂ, ਅਸੀਂ ਉਦੋਂ ਤੱਕ ਨਤੀਜਿਆਂ ਨੂੰ ਨਹੀਂ ਵੇਖਦੇ ਹਾਂ ਜਦੋਂ ਤੱਕ ਅਸੀਂ ਪ੍ਰਾਰਥਨਾ ਨੂੰ ਕਰ ਨਹੀਂ ਲੈਂਦੇ ਹਾਂ।
ਪ੍ਰਾਰਥਨਾ ਦੀ ਘਾਟ ਵਿਸ਼ਵਾਸੀ ਦੀ ਘਾਟ ਅਤੇ ਪਰਮੇਸ਼ੁਰ ਦੇ ਵਚਨ ਦੇ ਉੱਤੇ ਭਰੋਸੇ ਦੀ ਘਾਟ ਨੂੰ ਪ੍ਰਗਟ ਕਰਦਾ ਹੈ। ਅਸੀਂ ਪਰਮੇਸ਼ੁਰ ਵਿੱਚ ਆਪਣੇ ਵਿਸ਼ਵਾਸ ਨੂੰ ਵਿਖਾਉਣ ਲਈ ਪ੍ਰਾਰਥਨਾ ਕਰਦੇ ਹਾਂ, ਕਿ ਉਹ ਉਸੇ ਹੀ ਤਰ੍ਹਾਂ ਉੱਤਰ ਦੇਵੇਗਾ ਜਿਸ ਤਰ੍ਹਾਂ ਉਸਨੇ ਵਚਨ ਵਿੱਚ ਵਾਅਦਾ ਕੀਤਾ ਹੈ ਅਤੇ ਸਾਡੇ ਜੀਵਨਾਂ ਨੂੰ ਸਾਡੀ ਆਸ ਤੋਂ ਵੱਧ ਕੇ ਮੰਗਣ ਤੋਂ ਜ਼ਿਆਦਾ ਭਰਪੂਰ ਆਸ਼ਿਸ਼ ਦੇਵੇਗਾ (ਅਫ਼ਸੀਆਂ 3:20)। ਪ੍ਰਾਰਥਨਾ ਸਾਡਾ ਉਹ ਮੁੱਖ ਤਰੀਕਾ ਹੈ ਜਿਸ ਵਿੱਚ ਅਸੀਂ ਹੋਰਨਾਂ ਦੇ ਜੀਵਨਾਂ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਵੇਖਦੇ ਹਾਂ। ਕਿਉਂਕਿ ਇਹ ਪਰਮੇਸ਼ੁਰ ਦੀ ਸ਼ਕਤੀ ਵਿੱਚ “ਜੁੜ੍ਹਨ” ਦੇ ਸਾਡੇ ਤਰੀਕੇ ਹਨ, ਇਹੀ ਸ਼ੈਤਾਨ ਅਤੇ ਉਸ ਦੀ ਸੈਨਾ ਨੂੰ ਹਰਾਉਣ ਦੇ ਤਰੀਕੇ ਵੀ ਹਨ ਜਿੰਨ੍ਹਾਂ ਉੱਤੇ ਅਸੀਂ ਆਪਣੀ ਖੁਦ ਦੀ ਸ਼ਕਤੀ ਨਾਲ ਜਿੱਤ ਨਹੀਂ ਪਾ ਸੱਕਦੇ ਹਾਂ। ਇਸ ਕਰਕੇ, ਸਾਡੀ ਇਹੋ ਪ੍ਰਾਰਥਨਾ ਹੈ ਕਿ ਪਮਰੇਸ਼ੁਰ ਅਕਸਰ ਸਾਨੂੰ ਆਪਣੇ ਸਿੰਘਾਸਣ ਦੇ ਸਾਹਮਣੇ ਵੇਖੇ, ਕਿਉਂਕਿ ਸਾਡੇ ਕੋਲ ਸਵਰਗ ਵਿੱਚ ਇੱਕ ਅਜਿਹਾ ਮਹਾਂ ਜਾਜਕ ਹੈ ਜੋ ਉਨ੍ਹਾਂ ਦਾ ਸਭਨਾਂ ਦਾ ਜਿਸ ਰਾਹੀਂ ਅਸੀਂ ਜਾਂਦੇ ਹਾਂ ਦੇ ਨਾਲ ਪਹਿਚਾਣ ਕਰਾ ਸੱਕਦਾ ਹੈ (ਇਬਰਾਨੀਆਂ 4:15-16)। ਸਾਡੇ ਕੋਲ ਉਸਦਾ ਇੱਕ ਵਾਅਦਾ ਹੈ ਕਿ ਧਰਮੀ ਜਨ ਦੀ ਜੋਸ਼ੀਲੀ ਪ੍ਰਾਰਥਨਾ ਨਾਲ ਬਹੁਤ ਕੁਝ ਹੋ ਸੱਕਦਾ ਹੈ (ਯਾਕੂਬ 5:16-18)। ਸਾਡੀ ਇਹ ਪ੍ਰਾਰਥਨਾ ਹੈ ਕਿ ਸਾਡੇ ਜੀਵਨ ਵਿੱਚ ਉਸਦਾ ਨਾਮ ਵੱਡਿਆਈ ਪਾਵੇ, ਜਦੋਂ ਅਸੀਂ ਉਸ ਦੇ ਵਿੱਚ ਅਕਸਰ ਉਸ ਦੇ ਸਾਹਮਣੇ ਪ੍ਰਾਰਥਨਾ ਵਿੱਚ ਪੂਰੀ ਤਰ੍ਹਾਂ ਵਿੱਚ ਆਉਣ ਦੇ ਲਈ ਵਿਸ਼ਵਾਸ ਕਰਦੇ ਹਾਂ।
English
ਪ੍ਰਾਰਥਨਾ ਕਿਉਂ ਕਰਦੇ ਹਾਂ?